ਅਜਨੌਦ ਵਿੱਚ ਲੋੜਵੰਦ ਲੜਕੀਆਂ ਦੇ ਵਿਆਹ 28 ਨੂੰ
ਇਥੋਂ ਦੇ ਪਿੰਡ ਅਜਨੌਦ ਦੇ ਬਾਬਾ ਸ਼ਹੀਦਾਂ ਸਪੋਰਟਸ ਕਲੱਬ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ 28 ਸਤੰਬਰ ਨੂੰ ਪਿੰਡ ਵਿੱਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਰਿੱਕੀ ਅਜਨੌਦ ਨੇ ਦੱਸਿਆ ਕਿ ਇਸ ਦਿਨ ਵੱਡੀ ਗਿਣਤੀ ਵਿਚ ਲੋੜਵੰਦ ਕੁੜੀਆਂ ਦੇ ਵਿਕਾਰ ਕਰਵਾਏ...
Advertisement
ਇਥੋਂ ਦੇ ਪਿੰਡ ਅਜਨੌਦ ਦੇ ਬਾਬਾ ਸ਼ਹੀਦਾਂ ਸਪੋਰਟਸ ਕਲੱਬ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ 28 ਸਤੰਬਰ ਨੂੰ ਪਿੰਡ ਵਿੱਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਰਿੱਕੀ ਅਜਨੌਦ ਨੇ ਦੱਸਿਆ ਕਿ ਇਸ ਦਿਨ ਵੱਡੀ ਗਿਣਤੀ ਵਿਚ ਲੋੜਵੰਦ ਕੁੜੀਆਂ ਦੇ ਵਿਕਾਰ ਕਰਵਾਏ ਜਾਣਗੇ ਇਸ ਲਈ ਧੀਆਂ ਦੇ ਪਰਿਵਾਰਕ ਮੈਂਬਰ ਵਿਆਹ ਸਬੰਧੀ ਉਨ੍ਹਾਂ ਨਾਲ 15 ਸਤੰਬਰ ਤੋਂ ਪਹਿਲਾ ਸੰਪਰਕ ਕਰਨ ਤਾਂ ਜੋ ਸਾਰੀ ਤਿਆਰੀ ਸਮੇਂ ਸਿਰ ਮੁਕੰਮਲ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕਲੱਬ ਵੱਲੋਂ ਸਮੇਂ ਸਮੇਂ ’ਤੇ ਪਿੰਡ ਵਿਚ ਹੋਰ ਵੀ ਲੋਕ ਭਲਾਈ ਕਾਰਜ ਕੀਤੇ ਜਾਂਦੇ ਹਨ। ਇਸ ਮੌਕੇ ਸੱਤੂ ਰੱਤੋਵਾਲ, ਹਰਪ੍ਰੀਤ ਧਾਲੀਵਾਲ, ਗੁਰਵੀਰ ਗਰਚਾ, ਵਿੱਕੀ, ਦਵਿੰਦਰ ਚੀਮਾ, ਸਰਪੰਚ ਸ਼ੇਰਾ, ਹਰਸਿਮਰਨ ਮੰਡ ਤੇ ਹੋਰ ਹਾਜ਼ਰ ਸਨ।
Advertisement
Advertisement