ਹੜ੍ਹ ਪੀੜਤਾਂ ਲਈ ਲੋੜੀਂਦਾ ਸਾਮਾਨ ਭੇਜਿਆ
ਪੰਜਾਬ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਖੇਤਰਾਂ ਵਿਚ ਪੀੜਤਾਂ ਦੀ ਮਦਦ ਲਈ ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਸੰਗਤ ਦੇ ਸਹਿਯੋਗ ਨਾਲ ਜ਼ਰੂਰਤ ਦੇ ਸਾਮਾਨ ਦੀ ਤੀਜੀ ਖੇਪ ਗੁਰਦਾਸਪੁਰ ਇਲਾਕੇ ਲਈ ਰਵਾਨਾ ਕੀਤੀ ਗਹੀ ਜਿਸ ਵਿਚ ਗੱਦੇ, ਰਜਾਈਆਂ, ਖੇਸ, ਦਰੀਆ...
Advertisement
ਪੰਜਾਬ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਖੇਤਰਾਂ ਵਿਚ ਪੀੜਤਾਂ ਦੀ ਮਦਦ ਲਈ ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਸੰਗਤ ਦੇ ਸਹਿਯੋਗ ਨਾਲ ਜ਼ਰੂਰਤ ਦੇ ਸਾਮਾਨ ਦੀ ਤੀਜੀ ਖੇਪ ਗੁਰਦਾਸਪੁਰ ਇਲਾਕੇ ਲਈ ਰਵਾਨਾ ਕੀਤੀ ਗਹੀ ਜਿਸ ਵਿਚ ਗੱਦੇ, ਰਜਾਈਆਂ, ਖੇਸ, ਦਰੀਆ ਅਤੇ ਹੋਰ ਘਰੇਲੂ ਸਮਾਨ ਸ਼ਾਮਲ ਹੈ। ਇਸ ਮੌਕੇ ਸੈਕਟਰੀ ਅਵਤਾਰ ਸਿੰਘ ਕੈਂਥ ਅਤੇ ਰਵਿੰਦਰ ਸਿੰਘ ਬਬਲੂ ਨੇ ਕਿਹਾ ਕਿ ਇਹ ਸਮਾਨ ਇਲਾਕੇ ਦੇ ਪਿੰਡਾਂ ਵਿਚ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਜਾਤ-ਪਾਤ, ਧਰਮ, ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਸਮੇਂ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਦਰਸ਼ਨ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਚਾਨਾ, ਮਹਿੰਦਰ ਸਿੰਘ ਗਿੱਲ, ਸਿਮਰਨ ਕੌਰ, ਜਸਵੀਰ ਕੌਰ, ਮੰਜੂ ਵਾਲੀਆ, ਖੁਸ਼ਦੀਪ ਸਿੰਘ, ਭੁਪਿੰਦਰ ਸਿੰਘ ਹਾਜ਼ਰ ਸਨ।
Advertisement
Advertisement