ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੈਟਰਨਰੀ ’ਵਰਸਿਟੀ ਦਾ ਐੱਨਸੀਸੀ ਕੈਡੇਟ ਫੌਜ ਲਈ ਚੁਣਿਆ

ਫੌਜ ਦੇ ਰਿਮਾਊਂਟ ਤੇ ਵੈਟਰਨਰੀ ਕੋਰ ਵਿੱਚ ਕੈਪਟਨ ਬਣੇਗਾ ਭਾਵੇਸ਼
ਭਾਵੇਸ਼ ਕੌਂਡਲ
Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਕਾਰਜਸ਼ੀਲ ਵਨ ਪੰਜਾਬ ਰਿਮਾਊਂਟ ਐਂਡ ਵੈਟਨਰੀ ਐੱਨਸੀਸੀ ਸਕਵੈਡਰਨ ਤੋਂ ਸਿਖਲਾਈ ਪ੍ਰਾਪਤ ਕੈਡੇਟ ਭਾਵੇਸ਼ ਕੌਂਡਲ ਨੇ ਸਰਵਿਸਿਜ਼ ਸਿਲੈਕਸ਼ਨ ਬੋਰਡ ਪਾਸ ਕੀਤਾ ਹੈ ਤੇ ਉਸ ਨੂੰ ਭਾਰਤੀ ਫੌਜ ਦੇ ਰਿਮਾਊਂਟ ਤੇ ਵੈਟਰਨਰੀ ਕੋਰ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਭਾਵੇਸ਼ ਨੂੰ ਕੈਪਟਨ ਵਜੋਂ ਕਮਿਸ਼ਨ ਕੀਤਾ ਜਾਵੇਗਾ। ਭਾਵੇਸ਼ ਨੇ 2023 ਵਿੱਚ ਵੈਟਰਨਰੀ ਸਾਇੰਸ ਕਾਲਜ ਤੋਂ ਬੈਚਲਰ ਆਫ਼ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਦੀ ਡਿਗਰੀ ਪਾਸ ਕੀਤੀ ਸੀ ਤੇ ਉਹ ਉਤਰਾਖੰਡ ਦੇ ਇੱਕ ਐੱਨਜੀਓ ਵਿੱਚ ਵੈਟਰਨਰੀ ਸਰਜਨ ਵਜੋਂ ਸੇਵਾ ਨਿਭਾਅ ਰਿਹਾ ਸੀ।

Advertisement

ਭਾਵੇਸ਼ ਨੂੰ ਇਸ ਮਾਣਮੱਤੀ ਕੋਰ ਵਿੱਚ ਸੇਵਾਵਾਂ ਲਈ 18 ਐੱਸਐੱਸਬੀ ਪ੍ਰਯਾਗਰਾਜ ਤੋਂ ਚੁਣਿਆ ਗਿਆ। ਉਹ ਆਰਵੀਸੀ ਸੈਂਟਰ ਅਤੇ ਕਾਲਜ ਮੇਰਠ ਤੋਂ ਮੁੱਢਲੀ ਫੌਜੀ ਸਿਖਲਾਈ ਲਵੇਗਾ। ਆਰਵੀਸੀ ਵਿੱਚ ਚੋਣ ਬਹੁਤ ਹੀ ਪ੍ਰਤੀਯੋਗੀ ਪ੍ਰੀਖਿਆ ਹੈ ਅਤੇ ਵੈਟਰਨਰੀ ਸਾਇੰਸ ਵਿੱਚ ਪ੍ਰਾਪਤ ਗਿਆਨ ਦੇ ਨਾਲ ਲੀਡਰਸ਼ਿਪ ਅਤੇ ਅਨੁਸ਼ਾਸਨ ਵਿੱਚ ਉੱਤਮਤਾ ਨੂੰ ਮਾਨਤਾ ਦਿੰਦੀ ਹੈ। ਭਾਵੇਸ਼ ਦੀ ਇਹ ਪ੍ਰਾਪਤੀ ਯੂਨੀਵਰਸਿਟੀ ਤੇ ਅਧਿਆਪਕਾਂ ਲਈ ਮਾਣ ਵਾਲੀ ਗੱਲ ਹੈ। ਯੂਨੀਵਰਸਿਟੀ ਪ੍ਰਸ਼ਾਸਨ, ਅਧਿਆਪਕਾਂ ਅਤੇ ਸਮੁੱਚੇ ਐਨਸੀਸੀ ਸਟਾਫ਼ ਨੇ ਭਾਵੇਸ਼ ਨੂੰ ਭਾਰਤੀ ਫੌਜ ਵਿੱਚ ਸਫਲ ਕਰੀਅਰ ਅਤੇ ਦੇਸ਼ ਦੀ ਸੇਵਾ ਲਈ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।

Advertisement