ਨਵਪ੍ਰੀਤ ਕੌਰ ਨੇ ਜਿੱਤਿਆ ‘ਤੀਆਂ ਦੀ ਰਾਣੀ’ ਦਾ ਖ਼ਿਤਾਬ
ਪੀਏਯੂ ਵਿੱਚ ਤੀਜ ਦਾ ਤਿਓਹਾਰ ਮਨਾਇਆ ਗਿਆ ਜਿਸ ਦੌਰਾਨ ਕਰਵਾਏ ਗਏ ‘ਮਿਸ ਤੀਜ ਮੁਕਾਬਲੇ’ ਨੇ ਨਵਪ੍ਰੀਤ ਕੌਰ ਦਾ ਖਿਤਾਬ ਜਿੱਤਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ...
Advertisement
ਪੀਏਯੂ ਵਿੱਚ ਤੀਜ ਦਾ ਤਿਓਹਾਰ ਮਨਾਇਆ ਗਿਆ ਜਿਸ ਦੌਰਾਨ ਕਰਵਾਏ ਗਏ ‘ਮਿਸ ਤੀਜ ਮੁਕਾਬਲੇ’ ਨੇ ਨਵਪ੍ਰੀਤ ਕੌਰ ਦਾ ਖਿਤਾਬ ਜਿੱਤਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਲੁਕੀ ਕਲਾ ਨੂੰ ਉਭਾਰਨ ਲਈ ਵਧੀਆ ਮੰਚ ਦਾ ਕੰਮ ਕਰਦੇ ਹਨ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੀ ਪੰਜਾਬੀ ਗਾਇਕਾ ਰਣਜੀਤ ਕੌਰ ਨੇ ਆਪਣੇ ਮਸ਼ਹੂਰ ਪੁਰਾਣੇ ਗੀਤਾਂ ਨਾਲ ਤੀਆਂ ਦੇ ਮੇਲੇ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪਦਮਸ੍ਰੀ ਨਿਰਮਲ ਰਿਸ਼ੀ ਨੇ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਿਰਕਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੀਆਂ ਦੀ ਰਾਣੀ ਦਾ ਮੁਕਾਬਲਾ ਖਿੱਚ ਦਾ ਕੇਂਦਰ ਰਿਹਾ। ਇਸ ਮੁਕਾਬਲੇ ਵਿੱਚ ਨਵਪ੍ਰੀਤ ਕੌਰ ਨੂੰ ਤੀਆਂ ਦੀ ਰਾਣੀ, ਮੁਸਕਾਨ ਨਰੂਲਾ ਨੂੰ ਪਹਿਲੀ ਰਨਰਅੱਪ ਤੇ ਪ੍ਰਭਨੂਰ ਕੌਰ ਨੂੰ ਦੂਜੀ ਰਨਰਅੱਪ ਚੁਣਿਆ ਗਿਆ। ਇਸ ਤੋਂ ਇਲਾਵਾ ਹਿਰਦੇਜੋਤ ਕੌਰ ਨੇ ਸੋਹਣਾ ਪੰਜਾਬੀ ਪਹਿਰਾਵਾ, ਨਿੰਮੀ ਬੈਂਸ ਨੇ ਵਿਰਾਸਤੀ ਗਹਿਣੇ, ਇਸ਼ੀਕਾ ਵਰਮਾ ਨੇ ਸੋਹਣਾ ਹਾਸਾ ਅਤੇ ਅਮਨਦੀਪ ਕੌਰ ਨੇ ਲੰਮ ਸਲੰਮੀ ਮੁਟਿਆਰ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਮੌਕੇ ਡਾ. ਰਾਮੇਸ਼ ਇੰਦਰ ਕੌਰ ਬੱਲ, ਡਾ. ਸੁਰਿੰਦਰ ਕੌਰ ਤੇ ਡਾ. ਦਵਿੰਦਰ ਕੌਰ ਢੱਟ ਨੇ ਜੱਜਾਂ ਦੀ ਭੂਮਿਕਾ ਨਿਭਾਈ। ਡਾਇਰੈਕਟਰ ਸਟੂਡੈਂਟ ਵੈੱਲਫੇਅਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਤੀਜ ਦਾ ਤਿਓਹਾਰ ਸਮਾਜ ਦੀਆਂ ਮਹਾਨ ਔਰਤਾਂ ਨੂੰ ਸਮਰਪਿਤ ਸੀ।
ਸਮਾਗਮ ਨੂੰ ਸਫ਼ਲ ਬਣਾਉਣ ਲਈ ਐਸੋਸੀਏਟ ਡਾਇਰੈਕਟਰ ਕਲਚਰ ਡਾ. ਰੁਪਿੰਦਰ ਤੂਰ ਅਤੇ ਡਾ. ਜਸਵਿੰਦਰ ਬਰਾੜ ਨੇ ਅਹਿਮ ਯੋਗਦਾਨ ਪਾਇਆ। ਯੂਨੀਵਰਸਿਟੀ ਸਪੀਕਰ ਫੋਰਮ ਦੀ ਪ੍ਰਧਾਨ ਡਾ. ਆਸ਼ੂ ਤੂਰ, ਡਾ. ਅਨੂਰੀਤ ਚੰਦੀ, ਡਾ. ਦਿਵਿਆ ਉਤਰੇਜਾ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਗਿੱਧੇ ਦੀ ਪੇਸ਼ਕਾਰੀ ਇਸ ਸਮਾਗਮ ਦਾ ਸਿਖ਼ਰ ਹੋ ਨਿਬੜੀ।
Advertisement
Advertisement