ਨਵਚੇਤਨਾ ਨੇ ਹੋਣਹਾਰ ਵਿਦਿਆਰਥਾਂ ਦਾ ਸਨਮਾਨ ਕੀਤਾ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਪ੍ਰਧਾਨ ਸੁਖਧੀਰ ਸਿੰਘ ਸੇਖੋਂ, ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਅਤੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਦੀ ਅਗਵਾਈ ਹੇਠ ਬਾਲ ਅਧਿਕਾਰਾਂ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਯਤਨ ਜਾਰੀ ਹਨ। ਕਮੇਟੀ ਦੀ ਪ੍ਰਧਾਨ ਸੁਖਧੀਰ ਸੇਖੋਂ ਦੀ ਅਗਵਾਈ ਹੇਠ ਸਥਾਨਕ ਸਰਕਟ ਹਾਊਸ ਵਿੱਚ ਮੀਟਿੰਗ ਹੋਈ ਜਿਸ ਵਿੱਚ ਨਾ ਸਿਰਫ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਦੋ ਹੋਣਹਾਰ ਬੱਚੀਆਂ ਦਾ ਸਨਮਾਨ ਕੀਤਾ ਗਿਆ। ਮੀਟਿੰਗ ਦੌਰਾਨ ਚੇਅਰਮੈਨ ਪਰਮਜੀਤ ਸਿੰਘ ਪਨੇਸਰ, ਲੱਕੀ ਗਿਲਹੋਤਰਾ, ਨਵਚੇਤਨਾ ਸੀਨੀਅਰ ਸਿਟੀਜ਼ਨ ਵਿੰਗ ਦੇ ਪ੍ਰਧਾਨ ਅਨਿਲ ਸ਼ਰਮਾ, ਨਵਚੇਤਨਾ ਵਿਮਨ ਫਰੰਟ ਦੇ ਕੰਵਲਪ੍ਰੀਤ ਕੌਰ ਸੇਖੋਂ, ਸ਼ਸ਼ੀ ਢੀਂਗਰਾ, ਰਮਨ ਚੰਡੋਕ, ਸਰਬਜੀਤ ਕੌਰ ਅਤੇ ਨਵਚੇਤਨਾ ਆਰਟਿਸ ਵਿੰਗ ਦੇ ਮਨਦੀਪ ਕੌਰ ਖਾਸ ਰੂਪ ਵਿੱਚ ਸ਼ਾਮਲ ਹੋਏ।
ਇਸ ਮੌਕੇ ਸੀਆ ਸਿੰਘ ਅਤੇ ਅਰਸ਼ਦੀਪ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਛੇ-ਛੇ ਮਹੀਨੇ ਦਾ ਵਜ਼ੀਫਾ, ਸਟੇਸ਼ਨਰੀ, ਵਰਦੀ, ਗਰਮ ਕੱਪੜੇ ਦਿੱਤੇ ਗਏ। ਅਨਿਲ ਸ਼ਰਮਾ ਨੇ ਦੱਸਿਆ ਕਿ ਜਿਨਾਂ ਬੱਚਿਆਂ ਦੇ ਮਾਤਾ-ਪਿਤਾ ਨਹੀਂ ਹਨ ਜਾਂ ਇਕੱਲੀ ਮਾਤਾ ਹੈ, ਨੂੰ ਇਸ ਮੁਹਿੰਮ ਨਾਲ ਜੋੜ ਕੇ ਇਸ ਪਰਿਵਾਰ ਨੂੰ ਵੱਡਾ ਕੀਤਾ ਜਾਵੇਗਾ। ਸੇਖੋਂ ਨੇ ਦੱਸਿਆ ਕਿ ਨਵਚੇਤਨਾ ਦੇ ਮੈਂਬਰਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਹੀ ਇਹ ਮੁਹਿੰਮ ਚਲਾਈ ਜਾਂਦੀ ਹੈ।
