ਰੌਲੀ ਤੋਂ ਤੁਰੇ ਨਗਰ ਕੀਰਤਨ ਦਾ ਮਾਛੀਵਾੜਾ ਪੁੱਜਣ ’ਤੇ ਸਵਾਗਤ
ਗੁਰੂ ਗੋਬਿੰਦ ਸਿੰਘ ਦੀ ਫੌਜ ਦੇ ਜਰਨੈਲ ਅਤੇ ਸ਼ਹੀਦ ਜੀਵਨ ਸਿੰਘ (ਭਾਈ ਜੈਤਾ ਜੀ) ਦੇ 364ਵੇਂ ਜਨਮ ਦਿਨ ਨੂੰ ਸਮਰਪਿਤ ਮੋਗਾ ਦੇ ਪਿੰਡ ਰੌਲੀ ਤੋਂ ਸਜਾਏ ਨਗਰ ਕੀਰਤਨ ਦਾ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਪੁੱਜਣ ’ਤੇ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਨਿਸ਼ਕਾਮ ਸੇਵਕ ਬਾਬਾ ਮੋਹਣ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰਿਆਂ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ, ਗ੍ਰੰਥੀ ਬਲਦੇਵ ਸਿੰਘ, ਕਥਾਵਾਚਕ ਇਕਨਾਮ ਸਿੰਘ, ਜਸਪਾਲ ਸਿੰਘ ਵੱਲੋਂ ਸਿਰੋਪਾਓ ਭੇਟ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਮਾਛੀਵਾੜਾ ਸਾਹਿਬ ਵਿੱਚ ਵਿਸ਼ਰਾਮ ਕਰਨ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਨੂੰ ਰਵਾਨਾ ਹੋ ਗਿਆ। ਇਸ ਮੌਕੇ ਬਲਜੀਤ ਸਿੰਘ ਡਰੋਲੀ ਭਾਈ, ਜਗਦੀਸ਼ ਸਿੰਘ ਡਰੋਲੀ ਭਾਈ, ਜਗਤਾਰ ਸਿੰਘ ਡਰੋਲੀ, ਮਨਜਿੰਦਰ ਸਿੰਘ ਡਰੋਲੀ, ਹੀਰਾ ਸਿੰਘ ਡਰੋਲੀ, ਪ੍ਰਿਥੀ ਸਿੰਘ ਡਰੋਲੀ, ਦਰਸ਼ਨ ਸਿੰਘ ਮੰਗਾ, ਭੋਲਾ ਸਿੰਘ ਮੰਗਾ, ਜਗਜੀਤ ਸਿੰਘ ਦੁਲੇਕੇ, ਬਲਜਿੰਦਰ ਬਿੰਘ ਥੰਮਨ, ਮੰਦਰ ਸਿੰਘ ਥੰਮਨ ਵੀ ਮੌਜੂਦ ਸਨ।