ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਸੰਗਤ ਵੱਲੋਂ ਲੰਗਰ ਲਾ ਕੇ ਨਗਰ ਕੀਰਤਨ ਦਾ ਸਵਾਗਤ
ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੇ ਪੰਜ ਪਿਆਰਿਆਂ ਨਾਲ ਪ੍ਰਬੰਧਕ। -ਫੋਟੋ: ਗੁਰਿੰਦਰ ਸਿੰਘ
Advertisement

ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਸਤਿਸੰਗ ਸਭਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਵਿੱਚ ਸ਼ਬਦੀ ਜਥਿਆਂ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਸੰਗਤ ਨੂੰ ਗੁਰੂ ਸਬਦ ਨਾਲ ਜੋੜਿਆ। ਥਾਂ ਥਾਂ ਲੰਗਰ ਲਾ ਕੇ ਮੁਹੱਲਾ ਵਾਸੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ।

Advertisement

ਹਾਊਸਿੰਗ ਬੋਰਡ ਕਾਲੋਨੀ ਦੇ ਵਸਨੀਕਾਂ ਵੱਲੋਂ ਚਾਹ, ਦੁੱਧ, ਸਮੋਸਿਆਂ ਅਤੇ ਬਿਸਕੁਟ ਦੇ ਲੰਗਰ ਵਰਤਾਏ ਗਏ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਨੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਸੰਗਤ ਦਾ ਧੰਨਵਾਦ ਕੀਤਾ ਅਤੇ ਪੰਜ ਪਿਆਰਿਆਂ ਦਾ ਸਨਮਾਨ ਕੀਤਾ। ਇਸ ਮੌਕੇ ਕੌਂਸਲਰ ਸਤਨਾਮ ਸਿੰਘ ਸੰਨੀ ਮਾਸਟਰ, ਮਾਸਟਰ ਬਲਰਾਜ ਸਿੰਘ, ਬੀਬੀ ਨਿੱਕੀ ਕੋਹਲੀ, ਗੁਰਦੀਪ ਸਿੰਘ ਘੁਮਾਣ, ਗੁਰਮੀਤ ਸਿੰਘ ਕੋਚਰ, ਅਵਤਾਰ ਸਿੰਘ ਨਿਰਬਾਣ, ਬੂਟਾ ਸਿੰਘ, ਕਮਲਜੀਤ ਸਿੰਘ ਕੋਚਰ, ਜਗਦੀਸ਼ ਸਿੰਘ ਬਿੱਟੂ, ਜਗਦੀਪ ਸਿੰਘ ਭੱਠਲ, ਜਥੇਦਾਰ ਜੋਰਾ ਸਿੰਘ, ਸਤਪਾਲ ਸਿੰਘ ਸਹਿਣਾ, ਮਨਮੋਹਣ ਸਿੰਘ ਮੋਹਣੀ, ਤੇਜਿੰਦਰ ਸਿੰਘ ਤੇਜੀ ਲੀਲ, ਸੰਦੀਪ ਸਿੰਘ, ਬੀਬੀ ਤੇਜਿੰਦਰ ਕੌਰ ਪ੍ਰਧਾਨ, ਬੀਬੀ ਸੀਤਲ ਪ੍ਰਕਾਸ ਕੌਰ, ਬੀਬੀ ਗੁਰਵਿੰਦਰ ਕੌਰ, ਬੀਬੀ ਮਨਿੰਦਰ ਕੌਰ ਧਾਲੀਵਾਲ ਅਤੇ ਇੰਦਰਜੀਤ ਕੌਰ ਵੀ ਹਾਜਰ ਸਨ।

Advertisement