ਨਾਗਾਲੈਂਡ ਦੇ ਨੌਜਵਾਨ ਵੱਲੋਂ ਸ਼ਹਿਰ ਦੇ ਹੋਟਲ ’ਚ ਖੁਦਕੁਸ਼ੀ
ਕਸ਼ਮੀਰ ਦੇ ਹੋਟਲ ਵਿੱਚ ਕੰਮ ਕਰਨ ਵਾਲੇ ਨਾਗਾਲੈਂਡ ਦੇ ਇੱਕ ਨੌਜਵਾਨ ਨੇ ਅੱਜ ਲੁਧਿਆਣਾ ਦੇ ਲੱਕੜ ਬਾਜ਼ਾਰ ਚੌਕ ਸਥਿਤ ਹੋਟਲ ਕੱਕੜ ਵਿੱਚ ਖੁਦਕੁਸ਼ੀ ਕਰ ਲਈ। ਉਹ ਦੋ ਦਿਨ ਪਹਿਲਾਂ ਲੁਧਿਆਣਾ ਆਇਆ ਸੀ ਤੇ ਇਥੇ ਰੁੱਕਿਆ ਸੀ। ਉਸ ਨੇ ਆਪਣੇ ਗੁੱਟ...
Advertisement
ਕਸ਼ਮੀਰ ਦੇ ਹੋਟਲ ਵਿੱਚ ਕੰਮ ਕਰਨ ਵਾਲੇ ਨਾਗਾਲੈਂਡ ਦੇ ਇੱਕ ਨੌਜਵਾਨ ਨੇ ਅੱਜ ਲੁਧਿਆਣਾ ਦੇ ਲੱਕੜ ਬਾਜ਼ਾਰ ਚੌਕ ਸਥਿਤ ਹੋਟਲ ਕੱਕੜ ਵਿੱਚ ਖੁਦਕੁਸ਼ੀ ਕਰ ਲਈ। ਉਹ ਦੋ ਦਿਨ ਪਹਿਲਾਂ ਲੁਧਿਆਣਾ ਆਇਆ ਸੀ ਤੇ ਇਥੇ ਰੁੱਕਿਆ ਸੀ। ਉਸ ਨੇ ਆਪਣੇ ਗੁੱਟ ਕੱਟ ਕੇ ਆਪਣੇ ਕਮਰੇ ’ਚ ਫਾਹਾ ਲੈ ਲਿਆ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਉਹ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਅਤੇ ਹੋਟਲ ਸਟਾਫ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਦਰਵਾਜ਼ਾ ਤੋੜਿਆ ਅਤੇ ਅੰਦਰ ਲਾਸ਼ ਲਟਕ ਰਹੀ ਸੀ। ਹੋਟਲ ਪ੍ਰਬੰਧਕਾਂ ਨੇ ਥਾਣਾ ਕੋਤਵਾਲੀ ਦੀ ਪੁਲੀਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ। ਮ੍ਰਿਤਕ ਦੀ ਪਛਾਣ ਹਟੋਵੀ ਸੀਮਾ ਵੱਜੋਂ ਹੋਈ ਹੈ। ਪੁਲੀਸ ਨੇ ਉਸ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਅਤੇ ਉਸ ’ਤੇ ਕਈ ਵੀਡੀਓ ਮਿਲੇ, ਜਿਸ ਨਾਲ ਸ਼ੱਕ ਹੋ ਰਿਹਾ ਹੈ ਨੌਜਵਾਨ ਨਸ਼ੇ ਦਾ ਆਦੀ ਸੀ। ਪੁਲੀਸ ਨੇ ਇਸ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ ਹੈ।
Advertisement
Advertisement