ਗੁਰੂ ਨਾਨਕ ਕਾਲਜ ’ਚ ਸੰਗੀਤ ਵਰਕਸ਼ਾਪ
ਗੁਰੂ ਨਾਨਕ ਨੈਸ਼ਨਲ ਕਾਲਜ ਦੇ ਸੰਗੀਤ ਵਿਭਾਗ ਅਤੇ ਐਲੂਮਨੀ ਐਸੋਸੀਏਸ਼ਨ ਵੱਲੋਂ ਦੋ ਰੋਜ਼ਾ ਸੰਗੀਤ ਵਰਕਸ਼ਾਪ ਲਾਈ ਗਈ। ਇਸ ਸਬੰਧੀ ਵਿਭਾਗ ਮੁਖੀ ਪ੍ਰੋ. ਰਾਮਪਾਲ ਬੰਗਾ ਨੇ ਦੱਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ ਕਾਲਜ ਦੇ ਪੁਰਾਣੇ ਵਿਦਿਆਰਥੀ ਫਰਿਆਦ ਅਲੀ ਨੇ ਬੱਚਿਆਂ ਨੂੰ...
Advertisement
ਗੁਰੂ ਨਾਨਕ ਨੈਸ਼ਨਲ ਕਾਲਜ ਦੇ ਸੰਗੀਤ ਵਿਭਾਗ ਅਤੇ ਐਲੂਮਨੀ ਐਸੋਸੀਏਸ਼ਨ ਵੱਲੋਂ ਦੋ ਰੋਜ਼ਾ ਸੰਗੀਤ ਵਰਕਸ਼ਾਪ ਲਾਈ ਗਈ। ਇਸ ਸਬੰਧੀ ਵਿਭਾਗ ਮੁਖੀ ਪ੍ਰੋ. ਰਾਮਪਾਲ ਬੰਗਾ ਨੇ ਦੱਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ ਕਾਲਜ ਦੇ ਪੁਰਾਣੇ ਵਿਦਿਆਰਥੀ ਫਰਿਆਦ ਅਲੀ ਨੇ ਬੱਚਿਆਂ ਨੂੰ ਪੰਜਾਬੀ ਲੋਕ ਸਾਜ਼ਾਂ- ਢੋਲ, ਢੱਡ, ਬੁਗਚੂ, ਬੀਨ, ਵੰਝਲੀ, ਅਲਗੋਜ਼ੇ ਅਤੇ ਤੂੰਬੇ ਦੀਆਂ ਬਰੀਕੀਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਪਰੰਪਰਾਗਤ ਸ਼ੈਲੀ ਨੂੰ ਕਾਇਮ ਰੱਖਦਿਆਂ ਕਈ ਧੁਨਾਂ ਵਜਾਈਆਂ। ਵਰਕਸ਼ਾਪ ਦੇ ਦੂਜੇ ਦਿਨ ਪੁਰਾਣੇ ਵਿਦਿਆਰਥੀ ਸਲੀਮ ਖਾਨ ਅਤੇ ਨਰਿੰਦਰ ਸਿੰਘ ਨੇ ਪੰਜਾਬ ਦੀਆਂ ਪਰੰਪਰਾਗਤ ਗਾਇਨ ਸ਼ੈਲੀਆਂ ਜਿਵੇਂ ਵਾਰ, ਕਲੀ, ਕਵੀਸ਼ਰੀ ਤੇ ਆਦਿ ’ਤੇ ਚਰਚਾ ਕੀਤੀ ਜਦਕਿ ਵਿਦਿਆਰਥੀ ਰੋਹਿਤ ਕੁਮਾਰ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਅਤੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਨੇ ਸਮੁੱਚੀ ਟੀਮ ਦੀ ਹੌਂਸਲਾ ਕਰਦਿਆਂ ਵਧਾਈ ਦਿੱਤੀ।
Advertisement
Advertisement