ਕਤਲ ਕਰ ਕੇ ਲਾਸ਼ ਖਾਲੀ ਪਲਾਟ ਵਿੱਚ ਸੁੱਟੀ
ਮੁੰਡੀਆਂ ਕਲਾਂ ਦੇ ਰਾਮ ਨਗਰ ਵਿੱਚ ਸ੍ਰੀ ਬਾਲਾਜੀ ਕਲੋਨੀ ਇਲਾਕੇ ’ਚ ਅਣਪਛਾਤਿਆਂ ਨੇ 50 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੰਜੇ ਵਰਮਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੰਜੇ ਇਲਾਕੇ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ...
Advertisement
ਮੁੰਡੀਆਂ ਕਲਾਂ ਦੇ ਰਾਮ ਨਗਰ ਵਿੱਚ ਸ੍ਰੀ ਬਾਲਾਜੀ ਕਲੋਨੀ ਇਲਾਕੇ ’ਚ ਅਣਪਛਾਤਿਆਂ ਨੇ 50 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੰਜੇ ਵਰਮਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੰਜੇ ਇਲਾਕੇ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਉਸ ਦੀ ਪਤਨੀ ਅਤੇ ਧੀ ਕੁਝ ਸਮੇਂ ਤੋਂ ਪਿੰਡ ਗਏ ਹੋਏ ਸਨ। ਉਹ ਰਾਤ ਦੀ ਡਿਊਟੀ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ ਤਾਂ ਰਾਹ ਵਿੱਚ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਕਤਲ ਕਰ ਕੇ ਲਾਸ਼ ਖਾਲੀ ਪਲਾਟ ਵਿੱਚ ਸੁੱਟ ਦਿੱਤੀ। ਸਵੇਰੇ ਜਿਮ ਜਾ ਰਹੇ ਨੌਜਵਾਨ ਨੇ ਖਾਲੀ ਪਲਾਟ ਵਿੱਚ ਲਾਸ਼ ਦੇਖੀ। ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ। ਪੁਲੀਸ ਕੰਟਰੋਲ ਰੂਮ ’ਤੇ ਸਾਰੀ ਜਾਣਕਾਰੀ ਦਿੱਤੀ। ਇਸ ਮਗਰੋਂ ਥਾਣਾ ਜਮਾਲਪੁਰ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਵਿੱਢ ਦਿੱਤੀ ਹੈ।
Advertisement
Advertisement
