ਨੌਜਵਾਨ ਦਾ ਕਤਲ, ਅਣਪਛਾਤਿਆਂ ’ਤੇ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 22 ਦਸੰਬਰ ਥਾਣਾ ਮੇਹਰਬਾਨ ਦੇ ਇਲਾਕੇ ਮੁੱਹਲਾ ਮੱਛੀ ਕਲੋਨੀ ਪਿੰਡ ਸੁਜਾਤਵਾਲ ਵਿੱਚ ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਸਬੰਧੀ ਡਰੀਮ ਸਿਟੀ-2 ਕਲੋਨੀ ਪਿੰਡ ਨੂਰਵਾਲਾ ਵਾਸੀ ਅਨਿਲ ਕੁਮਾਰ...
Advertisement
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 22 ਦਸੰਬਰ
ਥਾਣਾ ਮੇਹਰਬਾਨ ਦੇ ਇਲਾਕੇ ਮੁੱਹਲਾ ਮੱਛੀ ਕਲੋਨੀ ਪਿੰਡ ਸੁਜਾਤਵਾਲ ਵਿੱਚ ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਸਬੰਧੀ ਡਰੀਮ ਸਿਟੀ-2 ਕਲੋਨੀ ਪਿੰਡ ਨੂਰਵਾਲਾ ਵਾਸੀ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਵਿਜੈ ਕੁਮਾਰ ਆਪਣੇ ਈ-ਰਿਕਸ਼ਾ ’ਤੇ ਸਬਜ਼ੀ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ। ਭਾਲ ਕਰਨ ’ਤੇ ਮੁੱਹਲਾ ਮੱਛੀ ਕਲੋਨੀ ਪਿੰਡ ਸੁਜਾਤਵਾਲ ਵਿੱੱਚ ਉਸ ਦੀ ਲਾਸ਼ ਪਈ ਮਿਲੀ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Advertisement
Advertisement