ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਗਰ ਕੌਂਸਲ ਨੇ ਅਜ਼ਾਦੀ ਦਿਹਾੜਾ ਮਨਾਇਆ

ਦੇਸ਼ ਦੀ ਆਜ਼ਾਦੀ ਦੀ 79ਵੀਂ ਵਰ੍ਹੇਗੰਢ ਮਾਛੀਵਾੜਾ ਵਿਚ ਧੂਮਧਾਮ ਨਾਲ ਮਨਾਈ ਗਈ। ਨਗਰ ਕੌਂਸਲ ਮਾਛੀਵਾੜਾ ਵਿਖੇ ਵੀ ਸੁੰਤਤਰਤਾ ਦਿਵਸ ਮਨਾਇਆ ਗਿਆ ਜਿੱਥੇ ਝੰਡਾ ਚੜ੍ਹਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਅਦਾ ਕੀਤੀ। ਸਮਾਗਮ ਦੌਰਾਨ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ...
ਨਗਰ ਕੌਂਸਲ ਦਫ਼ਤਰ ਵਿੱਚ ਝੰਡਾ ਲਹਿਰਾਉਂਦੇ ਹੋਏ ਪ੍ਰਧਾਨ ਮੋਹਿਤ ਕੁੰਦਰਾ ਤੇ ਹੋਰ। -ਫੋਟੋ: ਟੱਕਰ
Advertisement

ਦੇਸ਼ ਦੀ ਆਜ਼ਾਦੀ ਦੀ 79ਵੀਂ ਵਰ੍ਹੇਗੰਢ ਮਾਛੀਵਾੜਾ ਵਿਚ ਧੂਮਧਾਮ ਨਾਲ ਮਨਾਈ ਗਈ। ਨਗਰ ਕੌਂਸਲ ਮਾਛੀਵਾੜਾ ਵਿਖੇ ਵੀ ਸੁੰਤਤਰਤਾ ਦਿਵਸ ਮਨਾਇਆ ਗਿਆ ਜਿੱਥੇ ਝੰਡਾ ਚੜ੍ਹਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਅਦਾ ਕੀਤੀ। ਸਮਾਗਮ ਦੌਰਾਨ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਅਤੇ ਪੁਲਸ ਟੁਕੜੀ ਵਲੋਂ ਸਲਾਮੀ ਦਿੱਤੀ ਗਈ। ਪ੍ਰਧਾਨ ਮੋਹਿਤ ਕੁੰਦਰਾ ਨੇ ਅਜ਼ਾਦੀ ਲਈ ਸ਼ਹਾਦਤ ਦੇਣ ਵਾਲਿਆਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਬੜੀ ਕੁਰਬਾਨੀਆਂ ਸਦਕਾ ਮਿਲੀ ਹੈ। ਉਨ੍ਹਾਂ ਕਿਹਾ ਕਿ ਅੱਜ ਅਜ਼ਾਦੀ ਦਿਵਸ ’ਤੇ ਪ੍ਰਣ ਕਰੀਏ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ। ਇਸ ਮੌਕੇ ਉਨ੍ਹਾਂ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਨਗਰ ਕੌਂਸਲ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਲੋਕਾਂ ਨੂੰ ਦੱਸਦਿਆਂ ਕਿਹਾ ਕਿ ਉਹ ਸਾਡਾ ਸਹਿਯੋਗ ਦੇਣ, ਇਸ ਇਤਿਹਾਸਕ ਧਰਤੀ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਅਸ਼ੋਕ ਸੂਦ, ਜਸਵੀਰ ਸਿੰਘ ਭੱਟੀਆਂ, ਨੀਰਜ ਕੁਮਾਰ, ਰਸ਼ਮੀ ਜੈਨ, ਕਿਸ਼ੋਰ ਕੁਮਾਰ, ਪ੍ਰਕਾਸ਼ ਕੌਰ, ਹਰਵਿੰਦਰ ਕੌਰ (ਸਾਰੇ ਕੌਂਸਲਰ), ਸੁਰਿੰਦਰ ਬਾਂਸਲ, ਲੇਖਾਕਾਰ ਸੰਜੀਵ ਗਰੋਵਰ, ਸੁਖਦੇਵ ਸਿੰਘ ਬਿੱਟੂ, ਨਿਰੰਜਨ ਨੂਰ, ਸਰਬਜੀਤ ਸਿੰਘ ਗਿੱਲ, ਕੁਲਦੀਪ ਸਿੰਘ ਕਾਲੜਾ, ਆਦਿ ਵੀ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਪ੍ਰਿੰਸੀਪਲ ਦਰਸ਼ਨ ਲਾਲ ਜੈਨ ਨੇ ਬਾਖੂਬੀ ਨਿਭਾਈ। ਅੰਤ ’ਚ ਪ੍ਰਧਾਨ ਮੋਹਿਤ ਕੁੰਦਰਾ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਇਆ ਗਿਆ।

Advertisement
Advertisement