ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੰਡੀਆਂ ਵੱਲੋਂ 494.03 ਲੱਖ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ

ਵੱਡੀ ਗਿਣਤੀ ਸਡ਼ਕਾਂ ਦੀ ਸੁਧਰੇਗੀ ਹਾਲਤ
ਉਦਘਾਟਨ ਮੌਕੇ ਹਾਜ਼ਰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਹੋਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ੁੱਕਰਵਾਰ ਨੂੰ ਸਾਹਨੇਵਾਲ ਹਲਕੇ ’ਚ ਸੰਪਰਕ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਸੜਕ ਵਿਕਾਸ ਪ੍ਰਾਜੈਕਟਾਂ ਦੀ ਇੱਕ ਲੜੀ ਦਾ ਉਦਘਾਟਨ ਕੀਤਾ। 494.03 ਲੱਖ ਰੁਪਏ ਦੀ ਕੁੱਲ ਲਾਗਤ ਨਾਲ ਕਈ ਕਿਲੋਮੀਟਰ ਦੀ ਲੰਬਾਈ ਵਾਲੇ, ਇਹ ਪ੍ਰਾਜੈਕਟ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰੇਗਾ।

ਇਨ੍ਹਾਂ ਪ੍ਰਾਜੈਕਟਾਂ ਵਿੱਚ ਕਈ ਮੁੱਖ ਸੜਕਾਂ ਦਾ ਨਿਰਮਾਣ ਅਤੇ ਸੁਧਾਰ ਸ਼ਾਮਲ ਹਨ ਜਿਨ੍ਹਾਂ ਵਿੱਚ 3.60 ਕਿਲੋਮੀਟਰ ਲੰਬੀ ਸੜਕ ਕੱਕਾ ਤੋਂ ਤਾਜਪੁਰ 54.61 ਲੱਖ ਰੁਪਏ ਦੀ ਲਾਗਤ ਨਾਲ, 2.05 ਕਿਲੋਮੀਟਰ ਲੰਬੀ ਸੜਕ ਲੁਧਿਆਣਾ ਰਾਹੋਂ ਰੋਡ ਤੋਂ ਖਵਾਜਕੇ 51.11 ਲੱਖ ਰੁਪਏ ਦੀ ਲਾਗਤ ਨਾਲ, 0.50 ਕਿਲੋਮੀਟਰ ਲੰਬੀ ਸੜਕ ਕੱਕਾ ਤੋਂ ਖਵਾਜਕੇ 22.50 ਲੱਖ ਰੁਪਏ ਦੀ ਲਾਗਤ ਨਾਲ, 0.90 ਕਿਲੋਮੀਟਰ ਲੰਬੀ ਸੜਕ ਜਗੀਰਪੁਰ ਤੋਂ ਟਿੱਬਾ 47.70 ਲੱਖ ਰੁਪਏ ਦੀ ਲਾਗਤ ਨਾਲ, 0.85 ਕਿਲੋਮੀਟਰ ਲੰਬੀ ਸੜਕ ਗੌਤਮ ਕਲੋਨੀ ਤੋਂ ਅਮਰਜੀਤ ਕਲੋਨੀ 27.90 ਲੱਖ ਰੁਪਏ ਦੀ ਲਾਗਤ ਨਾਲ, 0.37 ਕਿਲੋਮੀਟਰ ਲੰਬੀ ਸੜਕ ਗੌਤਮ ਕਲੋਨੀ ਤੋਂ ਜਗੀਰਪੁਰ, ਜਗੀਰਪੁਰ ਤੋਂ ਮੇਨ ਰੋਡ ਤੱਕ 14.43 ਲੱਖ ਰੁਪਏ ਦੀ ਲਾਗਤ ਨਾਲ, 1.89 ਕਿਲੋਮੀਟਰ ਲੰਬੀ ਸੜਕ ਜੀ.ਟੀ. ਰੋਡ ਤੋਂ ਨੂਰਵਾਲਾ ਸੁਜਾਤਵਾਲ, ਢੇਰੀ 74.83 ਲੱਖ ਰੁਪਏ ਦੀ ਲਾਗਤ ਨਾਲ, 0.52 ਕਿਲੋਮੀਟਰ ਲੰਬੀ ਸੜਕ ਜਮਾਲਪੁਰ ਨੂਰਵਾਲਾ ਸੜਕ ਤੋਂ ਗੁਰੂਦੁਆਰਾ ਨਾਨਕਸਰ ਤੱਕ 17.05 ਲੱਖ ਰੁਪਏ ਦੀ ਲਾਗਤ ਨਾਲ, 2.10 ਕਿਲੋਮੀਟਰ ਲੰਬੀ ਸੜਕ ਮੰਗਤ ਤੋਂ ਗੌਂਸਗੜ੍ਹ 41.19 ਲੱਖ ਰੁਪਏ ਦੀ ਲਾਗਤ ਨਾਲ, 1.50 ਕਿਲੋਮੀਟਰ ਲੰਬੀ ਸੜਕ ਗਦਾਪੁਰ ਤੋਂ ਸਸਰਾਲੀ 22.22 ਲੱਖ ਰੁਪਏ ਦੀ ਲਾਗਤ ਨਾਲ, 0.50 ਕਿਲੋਮੀਟਰ ਦੀ ਲੰਬਾਈ ਵਾਲੀ ਫਿਰਨੀ ਪਿੰਡ ਮੰਗਲੀ 7.72 ਲੱਖ ਰੁਪਏ ਲਾਗਤ ਨਾਲ, ਮੰਗਲੀ ਟਾਂਡਾ ਤੋਂ ਜੀਵਨਪੁਰ 2.33 ਕਿਲੋਮੀਟਰ ਦੀ ਲੰਬਾਈ ਵਾਲੀ ਸੜਕ 46.72 ਲੱਖ ਰੁਪਏ ਵਿੱਚ, ਲੁਧਿਆਣਾ ਰਾਹੋਂ ਰੋਡ ਤੋਂ ਮੰਗਲੀ ਖਾਸ, 1.00 ਕਿਲੋਮੀਟਰ ਦੀ ਲੰਬਾਈ ਵਾਲੀ ਸੜਕ 16.95 ਲੱਖ ਰੁਪਏ ਵਿੱਚ, ਲੁਧਿਆਣਾ ਰਾਹੋਂ ਰੋਡ ਤੋਂ ਗੜ੍ਹੀ ਫਾਜ਼ਿਲ 1.90 ਕਿਲੋਮੀਟਰ ਦੀ ਲੰਬੀ ਸੜਕ 35.83 ਲੱਖ ਰੁਪਏ ਵਿੱਚ ਅਤੇ ਲੁਧਿਆਣਾ ਰਾਹੋਂ ਰੋਡ ਤੋਂ ਗੜ੍ਹੀ ਸ਼ੇਰੂ 0.63 ਕਿਲੋਮੀਟਰ ਦੀ ਲੰਬੀ ਸੜਕ 13.27 ਲੱਖ ਰੁਪਏ ਲਾਗਤ ਨਾਲ ਬਣਾਈਆਂ ਜਾ ਰਹੀਆਂ ਹਨ।

Advertisement

ਇਸ ਦੌਰਾਨ ਮੰਤਰੀ ਮੁੰਡੀਆਂ ਨੇ ਇਨ੍ਹਾਂ ਪ੍ਰਾਜੈਕਟਾਂ ਦੇ ਬਾਰੇ ਦੱਸਿਆ ਕਿ ਇਹ ਸੜਕਾਂ ਸਿਰਫ਼ ਰਸਤੇ ਨਹੀਂ ਹਨ ਬਲਕਿ ਵਿਕਾਸ ਨੂੰ ਉਤਸ਼ਾਹਿਤ ਕਰਨਗੀਆਂ। ਸੜਕ ਪ੍ਰਾਜੈਕਟਾਂ ਵਿੱਚ ਆਧੁਨਿਕ ਨਿਰਮਾਣ ਤਕਨੀਕਾਂ ਸ਼ਾਮਲ ਹਨ, ਜਿਸ ਵਿੱਚ ਬਹੁਤ ਸਾਰੇ ਪ੍ਰਾਜੈਕਟਾਂ ਵਿੱਚ 80 ਐਮ.ਐਮ ਅਤੇ 60 ਐਮ.ਐਮ ਟਾਈਲਾਂ ਦੀ ਵਰਤੋਂ ਸ਼ਾਮਲ ਹੈ, ਜੋ ਟਿਕਾਊਤਾ ਨੂੰ ਯਕੀਨੀ ਬਣਾਉਂਦੀਆਂ ਹਨ।

Advertisement
Show comments