ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮ੍ਰਿਦੁਲ ਦੀ ਸਾਈਕਲਿੰਗ ਮੁਕਾਬਲੇ ਲਈ ਚੋਣ

ਇਥੇ ਸਪਰਿੰਗ ਡੇਲ ਪਬਲਿਕ ਸਕੂਲ ਦੇ ਵਿਦਿਆਰਥੀ ਮ੍ਰਿਦੁਲ ਨੇ 69ਵੀਂ ਸੂਬਾ ਪੱਧਰੀ 500 ਮੀਟਰ ਸਾਈਕਲਿੰਗ ਦੌੜ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਕੌਮੀ ਪੱਧਰ ਦੇ ਮੁਕਾਬਲੇ ’ਚ ਨਾਂ ਦਰਜ ਕਰਵਾ ਲਿਆ ਹੈ। ਸਾਈਕਲਿੰਗ ਦਾ ਇਹ ਮੁਕਾਬਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ...
ਸਪਰਿੰਗ ਡੇਲ ਸਕੂਲ ਦਾ ਵਿਦਿਆਰਥੀ ਮ੍ਰਿਦੁਲ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਤੇ ਹੋਰਨਾਂ ਨਾਲ। -ਫੋਟੋ: ਬਸਰਾ
Advertisement

ਇਥੇ ਸਪਰਿੰਗ ਡੇਲ ਪਬਲਿਕ ਸਕੂਲ ਦੇ ਵਿਦਿਆਰਥੀ ਮ੍ਰਿਦੁਲ ਨੇ 69ਵੀਂ ਸੂਬਾ ਪੱਧਰੀ 500 ਮੀਟਰ ਸਾਈਕਲਿੰਗ ਦੌੜ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਕੌਮੀ ਪੱਧਰ ਦੇ ਮੁਕਾਬਲੇ ’ਚ ਨਾਂ ਦਰਜ ਕਰਵਾ ਲਿਆ ਹੈ। ਸਾਈਕਲਿੰਗ ਦਾ ਇਹ ਮੁਕਾਬਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਹੋਇਆ, ਜਦ ਕਿ ਕੌਮੀ ਪੱਧਰ ਦਾ ਮੁਕਾਬਲਾ ਰਾਂਚੀ ਵਿੱਚ ਹੋਵੇਗਾ। ਮ੍ਰਿਦੁਲ ਦੀ ਸ਼ਾਨਦਾਰ ਜਿੱਤ ’ਤੇ ਉਸ ਨੂੰ ਸਰਟੀਫਿਕੇਟ ਤੇ ਗੋਲਡ ਮੈਡਲ ਇਨਾਮ ਵਜੋਂ ਮਿਲਿਆ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਮ੍ਰਿਦੁਲ ਦੀ ਇਸ ਸ਼ਾਨਦਾਰ ਜਿੱਤ ’ਤੇ ਉਸ ਨੂੰ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਮ੍ਰਿਦੁਲ ਦੀ ਖੂਬ ਪਿੱਠ ਥਾਪੜੀ ਅਤੇ ਜਿੱਤ ਦੇ ਇਸ ਸਿਲਸਿਲੇ ਨੂੰ ਇੰਝ ਹੀ ਬਰਕਰਾਰ ਰੱਖਣ ਲਈ ਪ੍ਰੇਰਿਆ।  -ਖੇਤਰੀ ਪ੍ਰਤੀਨਿਧ

Advertisement

Advertisement
Show comments