ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਮ ਪੀ ਅਮਰ ਸਿੰਘ ਵੱਲੋਂ ਸਸਰਾਲੀ ਬੰਨ੍ਹ ਦਾ ਜਾਇਜ਼ਾ

ਇਲਾਕੇ ’ਚ ਕਿਸੇ ਵੀ ਕੀਮਤ ’ਤੇ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋਣ ਦਿਆਂਗੇ: ਬਾਜਵਾ
ਸਸਰਾਲੀ ਕਲੋਨੀ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ ਐੱਮ ਪੀ ਡਾ. ਅਮਰ ਸਿੰਘ ਅਤੇ ਵਿਕਰਮ ਸਿੰਘ ਬਾਜਵਾ।
Advertisement

ਸੰਸਦ ਮੈਂਬਰ ਡਾ. ਅਮਰ ਸਿੰਘ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਹੜ੍ਹ ਪ੍ਰਭਾਵਿਤ ਸਸਰਾਲੀ ਕਲੋਨੀ ਦੇ ਬੰਨ੍ਹ ਦਾ ਜਾਇਜ਼ਾ ਲੈਣ ਪੁੱਜੇ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਅਧਿਕਾਰੀਆਂ ਤੋਂ ਜਾਣਿਆ ਕਿ ਕਿਵੇਂ ਤਰ੍ਹਾਂ ਹਰ ਦਿਨ ਦਰਿਆ ਦੇ ਕਿਨਾਰੇ ਤੋਂ ਰੁੜ੍ਹ ਰਹੀਆਂ ਜ਼ਮੀਨਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਲੋਕਾਂ ਨੇ ਡਾ. ਅਮਰ ਸਿੰਘ ਨੂੰ ਦੱਸਿਆ ਕਿ ਹਰ ਰੋਜ਼ ਸਤਲੁਜ ਦਰਿਆ ਦਾ ਪਾਣੀ ਇਸ ਇਲਾਕੇ ਅੰਦਰ ਤਬਾਹੀ ਮਚਾ ਰਿਹਾ ਹੈ ਤੇ ਲੋਕਾਂ ਦੀਆਂ ਜ਼ਮੀਨਾਂ ਦਰਿਆ ’ਚ ਰੁੜ੍ਹ ਰਹੀਆਂ ਹਨ ਪਰ ਪ੍ਰਸ਼ਾਸਨ ਕੋਈ ਠੋਸ ਪ੍ਰਬੰਧ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੀ ਤਬਾਹੀ ਰੋਕਣੀ ਹੈ ਤਾਂ ਦਰਿਆ ਦੇ ਕਿਨਾਰੇ ’ਤੇ ਜਾਲ ਬਣਾ ਕੇ ਉਸ ਵਿੱਚ ਪੱਥਰ ਪਾਏ ਜਾਣ ਜਦਕਿ ਪ੍ਰਸ਼ਾਸਨ ਲੱਖਾਂ ਬੋਰੀਆਂ ਦਰਿਆ ’ਚ ਰੋੜ੍ਹ ਚੁੱਕਾ ਹੈ ਜਿਸ ਦਾ ਕੋਈ ਲਾਭ ਨਹੀਂ ਹੋ ਰਿਹਾ। ਇਸ ਮੌਕੇ ਲੋਕਾਂ ਨੇ ਜਦੋਂ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਤਾਂ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਇਸ ਇਲਾਕੇ ਅੰਦਰ ਕਿਸੇ ਵੀ ਕੀਮਤ ’ਤੇ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀ ਮਦਦ ਕੀਤੀ ਤਾਂ ਕਾਂਗਰਸ ਡਟ ਕੇ ਲੋਕਾਂ ਨਾਲ ਖੜ੍ਹੇਗੀ ਅਤੇ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ’ਤੇ ਬਣਦੀ ਸਖ਼ਤ ਕਾਰਵਾਈ ਕਰਵਾਈ ਜਾਵੇਗੀ।

ਅਧਿਕਾਰੀਆਂ ਨੂੰ ਲੋਕਾਂ ਮੁਤਾਬਕ ਕੰਮ ਕਰਨ ਦੀ ਸਲਾਹ

Advertisement

ਐੱਮਪੀ ਡਾ. ਅਮਰ ਸਿੰਘ ਨੇ ਤੁਰੰਤ ਡੀ ਸੀ ਹਿਮਾਂਸ਼ੂ ਜੈਨ ਅਤੇ ਮੌਕੇ ’ਤੇ ਮੌਜੂਦ ਐਕਸੀਅਨ ਅਤੇ ਐੱਮ ਸੀ ਨੂੰ ਕਿਹਾ ਕਿ ਜਿਸ ਤਰ੍ਹਾਂ ਲੋਕ ਆਖ ਰਹੇ ਹਨ, ਉਸੇ ਤਰ੍ਹਾਂ ਦੇ ਹੀ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਕੁਝ ਦਿਨ ਬਾਅਦ ਮੁੜ ਇਸ ਦਰਿਆ ’ਤੇ ਆਉਣਗੇ ਅਤੇ ਜੇਕਰ ਕਿਸੇ ਵੀ ਰਾਹਤ ਕਾਰਜ ਵਿੱਚ ਕਮੀ ਮਿਲੀ ਤਾਂ ਜਿਹੜੇ ਅਧਿਕਾਰੀ ਇਸ ਲਈ ਜ਼ਿੰਮੇਵਾਰ ਹੋਣਗੇ, ਉਨ੍ਹਾਂ ’ਤੇ ਬਣਦੀ ਕਾਰਵਾਈ ਕਰਵਾਈ ਜਾਵੇਗੀ।

Advertisement
Show comments