ਹਾਦਸੇ ਵਿੱਚ ਮੋਟਰਸਾਈਕਲ ਸਵਾਰ ਹਲਾਕ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 17 ਫਰਵਰੀ ਥਾਣਾ ਸਲੇਮ ਟਾਬਰੀ ਦੇ ਇਲਾਕੇ ’ਚ ਜਲੰਧਰ ਬਾਈਪਾਸ ’ਤੇ ਇੱਕ ਟਰਾਲੇ ਨਾਲ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਸਬੰਧੀ ਪਿੰਡ ਜੱਸੋਵਾਲ ਵਾਸੀ ਰਵਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਤਾਏ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਫਰਵਰੀ
Advertisement
ਥਾਣਾ ਸਲੇਮ ਟਾਬਰੀ ਦੇ ਇਲਾਕੇ ’ਚ ਜਲੰਧਰ ਬਾਈਪਾਸ ’ਤੇ ਇੱਕ ਟਰਾਲੇ ਨਾਲ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਸਬੰਧੀ ਪਿੰਡ ਜੱਸੋਵਾਲ ਵਾਸੀ ਰਵਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਤਾਏ ਦੇ ਲੜਕੇ ਬਲਪ੍ਰੀਤ ਸਿੰਘ ਨਾਲ ਉਸ ਦੇ ਮੋਟਰਸਾਈਕਲ ਤੇ ਪਿਤਾ ਦਲਬੀਰ ਸਿੰਘ ਆਪਣੇ ਮੋਟਰਸਾਈਕਲ ’ਤੇ ਪਿੰਡ ਵਾਪਸ ਆ ਰਹੇ ਸਨ। ਜਦੋਂ ਦਲਬੀਰ ਸਿੰਘ ਜਲੰਧਰ ਬਾਈਪਾਸ ਬੈਨਸਨ ਰਿਜੈਂਸੀ ਦੇ ਬਾਹਰ ਕੱਟ ਕੋਲ ਪੁੱਜਿਆ ਤਾਂ ਦੂਜੇ ਪਾਸੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਦੇ ਚਾਲਕ ਸ਼ਿਆਮਾ ਨੇ ਉਸ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿੱਚ ਦਲਬੀਰ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਸ਼ਿਆਮਾ ਵਾਸੀ ਪਿੰਡ ਹਮੀਰਵਾਸ ਲਾਬਾ ਜ਼ਿਲ੍ਹਾ ਝੁਨਝੂਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement