ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 2 ਮਈ ਥਾਣਾ ਮਾਡਲ ਟਾਊਨ ਦੇ ਇਲਾਕੇ ਵਿੱਚ ਸਥਿਤ ਈਸ਼ਵਰ ਕੰਪਲੈਕਸ ਨੇੜੇ ਇੱਕ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਨਗਰ,...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਮਈ
Advertisement
ਥਾਣਾ ਮਾਡਲ ਟਾਊਨ ਦੇ ਇਲਾਕੇ ਵਿੱਚ ਸਥਿਤ ਈਸ਼ਵਰ ਕੰਪਲੈਕਸ ਨੇੜੇ ਇੱਕ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਨਗਰ, ਨਿਊ ਸ਼ਿਮਲਾਪੁਰੀ ਵਾਸੀ ਸੁਖਵੀਰ ਸਿੰਘ ਆਪਣੇ ਭਰਾ ਨਾਲ ਇੱਕ ਜਾਣਕਾਰ ਚੰਨਪ੍ਰੀਤ ਸਿੰਘ ਦੇ ਘਰੋਂ ਆਪਣੇ ਘਰ ਨੂੰ ਜਾ ਰਹੇ ਸੀ ਅਤੇ ਭਰਾ ਆਪਣਾ ਮੋਟਰਸਾਈਕਲ ਗਲੀ ਵਿੱਚੋਂ ਬਾਹਰ ਕੱਢਣ ਲੱਗਾ ਤਾਂ ਕਰਨਦੀਪ ਸਿੰਘ ਵਾਸੀ ਮੁਹੱਲਾ ਮੁਰਾਦਪੁਰਾ ਮਿਲਰ ਗੰਜ ਨੇ ਆਪਣੀ ਆਈ-20 ਗੱਡੀ ਬੱਸ ਸਟੈਂਡ ਸਾਇਡ ਤੋਂ ਤੇਜ਼ ਰਫ਼ਤਾਰੀ ਤੇ ਲਾਪਰਵਾਹੀ ਨਾਲ ਚਲਾਕੇ ਭਰਾ ਨੂੰ ਫੇਟ ਮਾਰੀ ਜਿਸ ਕਾਰਨ ਉਸ ਦੇ ਕਾਫ਼ੀ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਓਸਵਾਲ ਕੈਂਸਰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement