ਮੋਟਰਸਾਈਕਲ ਸਵਾਰ ਦੀ ਮੌਤ
ਮਾਲੇਰਕੋਟਲਾ ਰੋਡ ’ਤੇ ਪਿੰਡ ਰਸੂਲੜਾ ਨੇੜੇ ਟਰੱਕ ਦਾ ਟਾਇਰ ਫਟਣ ਮਗਰੋਂ ਉਸ ਦਾ ਰਿੰਮ ਕੋਲੋਂ ਲੰਘ ਰਹੇ ਮੋਟਰਸਾਈਕਲ ਸਵਾਰ ਦੇ ਵੱਜਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਸੋਨੀ (40) ਵਾਸੀ ਬਘੌਰ ਵਜੋਂ ਹੋਈ ਹੈ...
Advertisement
ਮਾਲੇਰਕੋਟਲਾ ਰੋਡ ’ਤੇ ਪਿੰਡ ਰਸੂਲੜਾ ਨੇੜੇ ਟਰੱਕ ਦਾ ਟਾਇਰ ਫਟਣ ਮਗਰੋਂ ਉਸ ਦਾ ਰਿੰਮ ਕੋਲੋਂ ਲੰਘ ਰਹੇ ਮੋਟਰਸਾਈਕਲ ਸਵਾਰ ਦੇ ਵੱਜਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਸੋਨੀ (40) ਵਾਸੀ ਬਘੌਰ ਵਜੋਂ ਹੋਈ ਹੈ ਜੋ ਰਸੂਲੜਾ ਬੱਸ ਅੱਡੇ ਨੇੜੇ ਸਾਈਕਲ ਮੁਰੰਮਤ ਦੀ ਦੁਕਾਨ ਚਲਾਉਂਦਾ ਸੀ। ਦਰਸ਼ਨ ਜਦੋਂ ਅੱਜ ਦੁਕਾਨ ਵੱਲ ਜਾ ਰਿਹਾ ਸੀ ਤਾਂ ਰਾਹ ਵਿੱਚ ਬਜਰੀ ਨਾਲ ਭਰੇ ਟਰੱਕ ਦਾ ਟਾਇਰ ਫੱਟ ਗਿਆ। ਰਾਹਗੀਰਾਂ ਨੇ ਤੁਰੰਤ ਹਾਦਸੇ ਦੀ ਖ਼ਬਰ ਪੁਲੀਸ ਨੂੰ ਦਿੱਤੀ। ਪੁਲੀਸ ਨੇ ਟਰੱਕ ਕਬਜ਼ੇ ਹੇਠ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਲਾਸ਼ ਸਥਾਨਕ ਸਿਵਲ ਹਸਪਤਾਲ ਭੇਜ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Advertisement
Advertisement