ਟਰਾਲੇ ਦੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਹਲਾਕ
ਥਾਣਾ ਦੁੱਗਰੀ ਦੇ ਇਲਾਕੇ ਕਰਨੈਲ ਸਿੰਘ ਨਗਰ ਫੇਸ-2 ਪੱਖੋਵਾਲ ਰੋਡ ਵਿੱਚ ਟਰਾਲੇ ਦੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ। ਪਿੰਡ ਫੁੱਲਾਂਵਾਲ ਵਾਸੀ ਕੁਲਦੀਪ ਸਿੰਘ (35) ਮੋਟਰਸਾਇਕਲ ’ਤੇ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਟਰਾਲੇ ਦੇ ਚਾਲਕ ਰਘਵੀਰ...
Advertisement
ਥਾਣਾ ਦੁੱਗਰੀ ਦੇ ਇਲਾਕੇ ਕਰਨੈਲ ਸਿੰਘ ਨਗਰ ਫੇਸ-2 ਪੱਖੋਵਾਲ ਰੋਡ ਵਿੱਚ ਟਰਾਲੇ ਦੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ। ਪਿੰਡ ਫੁੱਲਾਂਵਾਲ ਵਾਸੀ ਕੁਲਦੀਪ ਸਿੰਘ (35) ਮੋਟਰਸਾਇਕਲ ’ਤੇ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਟਰਾਲੇ ਦੇ ਚਾਲਕ ਰਘਵੀਰ ਸਿੰਘ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕੁਲਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਟੱਕਰ ਮਗਰੋਂ ਟਰਾਲਾ ਚਾਲਕ ਟਰਾਲਾ ਛੱਡ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਟਰਾਲਾ ਜ਼ਬਤ ਕਰਕੇ ਰਘਵੀਰ ਸਿੰਘ ਵਾਸੀ ਪਿੰਡ ਅਤਰਗੜ ਧਨੌਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement