ਟਰੱਕ ਦੀ ਫੇਟ ਨਾਲ ਮੋਟਰਸਾਈਕਲ ਚਾਲਕ ਜ਼ਖ਼ਮੀ
ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਸਥਿਤ ਘੋੜਾ ਕਲੋਨੀ ਟਰਾਂਸਪੋਰਟ ਨਗਰ ਨੇੜੇ ਇੱਕ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਹੈਪੀ ਕਲੋਨੀ, ਸਤਿਗੁਰੂ ਨਗਰ, ਭਾਮੀਆਂ ਕਲਾਂ ਵਾਸੀ...
Advertisement
ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਸਥਿਤ ਘੋੜਾ ਕਲੋਨੀ ਟਰਾਂਸਪੋਰਟ ਨਗਰ ਨੇੜੇ ਇੱਕ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਹੈਪੀ ਕਲੋਨੀ, ਸਤਿਗੁਰੂ ਨਗਰ, ਭਾਮੀਆਂ ਕਲਾਂ ਵਾਸੀ ਗੁੱਡੂ ਕੁਮਾਰ ਦਾ ਭਰਾ ਮਨੀਸ਼ ਕੁਮਾਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫੈਕਟਰੀ ਤੋਂ ਘਰ ਜਾ ਰਿਹਾ ਸੀ ਤਾਂ ਨੇੜੇ ਘੋੜਾ ਕਲੋਨੀ ਟਰਾਂਸਪੋਰਟ ਨਗਰ ਕੋਲ ਨਵ ਭਾਰਤ ਟਰਾਂਸਪੋਰਟ ਦੀ ਗੱਡੀ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਆਪਣਾ ਟਰੱਕ ਉਸ ਦੇ ਭਰਾ ਦੇ ਮੋਟਰਸਾਈਕਲ ਵਿੱਚ ਮਾਰਿਆ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਸਖ਼ਤ ਜ਼ਖ਼ਮੀ ਹੋ ਗਿਆ। ਇਲਾਜ ਲਈ ਉਸ ਨੂੰ ਨਿਊਰੋ ਲਾਈਫ ਹਸਪਤਾਲ ਕਿਚਲੂ ਨਗਰ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਅਨਿਲ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement