ਅੰਗਦਾਨ ਬਾਰੇ ਜਾਗਰੂਕਤਾ ਕੈਂਪ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਅਤੇ ਸੇਵਾ ਦੇ ਸੁਨੇਹੇ ਤਹਿਤ ਸਿਹਤ ਵਿਭਾਗ ਵੱਲੋਂ 29 ਨਵੰਬਰ ਤੱਕ ਅੰਗਦਾਨ ਸਹੁੰ ਚੁੱਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ...
Advertisement
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਅਤੇ ਸੇਵਾ ਦੇ ਸੁਨੇਹੇ ਤਹਿਤ ਸਿਹਤ ਵਿਭਾਗ ਵੱਲੋਂ 29 ਨਵੰਬਰ ਤੱਕ ਅੰਗਦਾਨ ਸਹੁੰ ਚੁੱਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐੱਸ ਐੱਮ ਓ ਡਾ. ਸੁਦੀਪ ਸਿੱਧੂ ਦੀ ਅਗਵਾਈ ਹੇਠਾਂ ਲੋਕਾਂ ਨੂੰ ਜਾਗਰੂਕਤਾ ਲਈ ਕੈਂਪ ਲਗਾ ਕੇ ਅੰਗਦਾਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾ. ਸਿੱਧੂ ਨੇ ਕਿਹਾ ਕਿ ਮਰਨ ਉਪਰੰਤ ਕੋਈ ਵੀ ਵਿਅਕਤੀ ਆਪਣੇ ਅੰਗਦਾਨ ਕਰਕੇ ਕੋਈ ਜ਼ਿੰਦਗੀਆਂ ਬਚਾ ਸਕਦਾ ਹੈ। ਡਾ. ਸਤਿਆਜੀਤ ਸਿੰਘ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਜੋ ਵਿਅਕਤੀ ਮਰਨ ਉਪਰੰਤ ਅੰਗਦਾਨ ਕਰਨਾ ਚਾਹੁੰਦਾ ਹੈ ਉਹ ਵੈੱਬਸਾਈਟ ’ਤੇ ਜਾ ਕੇ ਅੰਗਦਾਨ ਸਹੁੰ ਚੁੱਕ ਫਾਰਮ ਭਰ ਸਕਦੇ ਹਨ। ਇਸ ਮੌਕੇ ਮੰਜੂ ਅਰੋੜਾ, ਅਰੁਣਦੀਪ ਕੌਰ, ਵੀਰਪਾਲ ਕੌਰ ਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ।
Advertisement
Advertisement
