ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁਧਿਆਣਾ ਦੇ 21 ਦਫਤਰਾਂ ’ਚ ਮੱਛਰਾਂ ਦੇ ਲਾਰਵੇ ਮਿਲੇ

ਸਿਹਤ ਵਿਭਾਗ ਵੱਲੋਂ ‘ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ’ ਮੁਹਿੰਮ ਅਧੀਨ ਅੱਜ ਜਿਲ੍ਹਾ ਲੁਧਿਆਣਾ ਵਿੱਚ ਵੱਡੇ ਪੱਧਰ ‘ਤੇ ਵਿਸ਼ਾਲ ਐਂਟੀ ਡੇਂਗੂ ਕੈਂਪੇਨ ਚਲਾਇਆ ਗਿਆ। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਮੁਹਿੰਮ ਦੌਰਾਨ ਘਰ-ਘਰ, ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਪੂਰੀ...
Advertisement

ਸਿਹਤ ਵਿਭਾਗ ਵੱਲੋਂ ‘ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ’ ਮੁਹਿੰਮ ਅਧੀਨ ਅੱਜ ਜਿਲ੍ਹਾ ਲੁਧਿਆਣਾ ਵਿੱਚ ਵੱਡੇ ਪੱਧਰ ‘ਤੇ ਵਿਸ਼ਾਲ ਐਂਟੀ ਡੇਂਗੂ ਕੈਂਪੇਨ ਚਲਾਇਆ ਗਿਆ। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਮੁਹਿੰਮ ਦੌਰਾਨ ਘਰ-ਘਰ, ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਜਿੱਥੇ ਵੀ ਡੇਂਗੂ ਪੈਦਾ ਕਰਨ ਵਾਲੇ ਮੱਛਰਾਂ ਦੇ ਲਾਰਵੇ ਮਿਲੇ ਉੱਥੇ ਤੁਰੰਤ ਕਾਰਵਾਈ ਕੀਤੀ ਗਈ।

ਡਾ. ਰਮਨਦੀਪ ਦੱਸਿਆ ਕਿ ਇਸ ਮੁਹਿੰਮ ਲਈ ਕੁੱਲ 420 ਟੀਮਾਂ ਤਾਇਨਾਤ ਕੀਤੀਆਂ ਗਈਆਂ ਜਿਨ੍ਹਾਂ ਨੇ ਜਿਲ੍ਹੇ ਦੀਆਂ 2 ਜੇਲ੍ਹਾਂ ਅਤੇ 505 ਸਰਕਾਰੀ ਦਫ਼ਤਰਾਂ ਦੀ ਪੂਰੀ ਜਾਂਚ ਕੀਤੀ। ਇਸ ਜਾਂਚ ਦੌਰਾਨ 21 ਦਫ਼ਤਰਾਂ ਵਿੱਚ ਮੱਛਰਾਂ ਦੇ ਲਾਰਵੇ ਪਾਜ਼ਟਿਵ ਪਾਏ ਗਏ। ਇਸ ਤੋਂ ਇਲਾਵਾ ਅੱਜ 27 ਹਜ਼ਾਰ 429 ਘਰਾਂ ਅਤੇ ਕੰਟੇਨਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 79 ਕੰਟੇਨਰਾਂ ਵਿੱਚ ਡੇਂਗੂ ਪੈਦਾ ਕਰਨ ਵਾਲੇ ਮੱਛਰਾਂ ਦੇ ਲਾਰਵੇ ਮਿਲੇ। ਉਨ੍ਹਾਂ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਵਿੱਚ ਸਭ ਤੋਂ ਵੱਡਾ ਹਥਿਆਰ ਸਾਫ਼-ਸਫਾਈ ਹੈ। ਲੋਕ ਆਪਣੇ ਘਰਾਂ, ਛੱਤਾਂ ਅਤੇ ਆਸਪਾਸ ਖੜ੍ਹੇ ਪਾਣੀ ਨੂੰ ਤੁਰੰਤ ਖਤਮ ਕਰਨ, ਕੂਲਰਾਂ ਅਤੇ ਟੈਂਕੀਆਂ ਨੂੰ ਨਿਯਮਿਤ ਤੌਰ ’ਤੇ ਸੁੱਕਾ ਰੱਖਣ ਅਤੇ ਬੇਕਾਰ ਪਏ ਟਾਇਰਾਂ, ਬੋਤਲਾਂ ਜਾਂ ਡੱਬਿਆਂ ਨੂੰ ਹਟਾਉਣ। ਇਸ ਤਰ੍ਹਾਂ ਦੇ ਸਧਾਰਣ ਪਰ ਜ਼ਰੂਰੀ ਕਦਮ ਹੀ ਡੇਂਗੂ ਦੇ ਖ਼ਤਰੇ ਨੂੰ ਘਟਾ ਸਕਦੇ ਹਨ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਦਾ ਪੂਰਾ ਸਾਥ ਦੇਣ ਅਤੇ ਆਪਣੇ ਘਰਾਂ ਅਤੇ ਵਪਾਰਕ ਥਾਵਾਂ ਨੂੰ ਮੱਛਰਾਂ ਤੋਂ ਬਚਾਅ ਲਈ ਸੁਰੱਖਿਅਤ ਬਣਾਉਣ। ਉਨ੍ਹਾਂ ਨੇ ਕਿਹਾ ਕਿ ਡੇਂਗੂ ਦੇ ਵਿਰੁੱਧ ਇਹ ਜੰਗ ਤਦ ਹੀ ਜਿੱਤੀ ਜਾ ਸਕਦੀ ਹੈ ਜਦੋਂ ਸਰਕਾਰ ਅਤੇ ਆਮ ਲੋਕ ਇਕੱਠੇ ਮਿਲ ਕੇ ਸਾਂਝੀ ਜ਼ਿੰਮੇਵਾਰੀ ਨਿਭਾਉਣ।

Advertisement

Advertisement