ਵਿਧਾਇਕ ਨੇ ਰਵਨੀਤ ਬਿੱਟੂ ਨੂੰ ਪੱਤਰ ਲਿਖਿਆ
ਆਪਣੇ ਪੱਤਰ ਵਿੱਚ ਵਿਧਾਇਕ ਸਿੱਧੂ ਨੇ ਤਿੰਨ ਮੁੱਖ ਸਮੱਸਿਆਵਾਂ ’ਤੇ ਚਾਨਣਾ ਪਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਜੀ ਐੱਨ ਈ ਰੇਲਵੇ ਲਾਈਨਾਂ (ਪੁਰਾਣੀ ਇੱਟਾਂ ਵਾਲੀ ਗਲੀ, ਦੁੱਗਰੀ ਰੋਡ ਅਤੇ ਜੀ ਐੱਨ ਈ ਨੂੰ ਜੋੜਨ ਵਾਲੀ) ਦੇ ਨੇੜੇ ਇੱਕ ਰੇਲਵੇ ਓਵਰਬ੍ਰਿੱਜ (ਆਰ ਓ ਬੀ ) ਦੇ ਨਿਰਮਾਣ ਬਾਰੇ ਦੱਸਿਆ ਕਿ ਇਸ ਖੇਤਰ ਵਿੱਚ ਦਿਨ-ਭਰ ਭਾਰੀ ਭੀੜ-ਭੜੱਕਾ ਰਹਿੰਦਾ ਹੈ ਜਿਸ ਦੇ ਨਤੀਜੇ ਵਜੋਂ ਸਕੂਲੀ ਬੱਚਿਆਂ, ਦਫਤਰ ਜਾਣ ਵਾਲਿਆਂ ਅਤੇ ਸਥਾਨਕ ਵਾਸੀਆਂ ਲਈ ਅਕਸਰ ਲੰਬੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਗੁਜਾਰਿਸ਼ ਕੀਤੀ ਕਿ ਜਨਤਕ ਸਹੂਲਤ ਲਈ ਆਰ ਓ ਬੀ ਨੂੰ ਜਲਦੀ ਮਨਜ਼ੂਰੀ ਦੇ ਕੇ ਉਸ ਦਾ ਨਿਰਮਾਣ ਕਰਵਾਇਆ ਜਾਵੇ। ਦੂਜਾ ਦਾਣਾ ਮੰਡੀ ਅਤੇ ਦੁੱਗਰੀ ਸੜਕ ਨੂੰ ਜੋੜਨ ਵਾਲੇ ਆਰ ਓ ਬੀ ਪ੍ਰਾਜੈਕਟ ਵਿੱਚ ਤੇਜ਼ਾ ਲਿਆਉਣ ਲਈ ਕਿਹਾ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਹਜ਼ਾਰਾਂ ਯਾਤਰੀਆਂ ਦੀ ਆਵਾਜਾਈ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਇਹ ਪ੍ਰਾਜੈਕਟ ਲਾਹੇਵੰਦ ਸਿੱਧ ਹੋਵੇਗਾ। ਇਸ ਤੋਂ ਇਲਾਵਾ ਤੀਸਰਾ ਮਾਡਲ ਟਾਊਨ (ਡੀ ਬਲਾਕ) ਅਤੇ ਦਸਮੇਸ਼ ਨਗਰ ਵਿਚਕਾਰ ਧੂਰੀ ਰੇਲਵੇ ਲਾਈਨ ਕਰਾਸਿੰਗ ਨੂੰ ਉਨ੍ਹਾਂ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ।
