ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਪਤਾ ਵਿਅਕਤੀ ਦੀ ਲਾਸ਼ ਨਹਿਰ ’ਚੋਂ ਮਿਲੀ

ਜਿਮ ਜਾਣ ਲਈ ਘਰੋਂ ਗਿਆ ਸੀ ਨੌਜਵਾਨ
Advertisement
ਬੀਤੇ ਦੋ ਦਿਨ ਤੋਂ ਲਾਪਤਾ ਸੁਭਾਨੀ ਬਿਲਡਿੰਗ ਇਲਾਕੇ ਦੇ ਰਵੀ ਸ਼ਰਮਾ (42) ਦੀ ਲਾਸ਼ ਅੱਜ ਦੋਰਾਹਾ ਦੇ ਪਿੰਡ ਰਾਮਪੁਰਾ ਨੇੜੇ ਇੱਕ ਨਹਿਰ ਵਿੱਚੋਂ ਮਿਲ ਗਈ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਿਸ ਦੇ ਮੁਕੰਮਲ ਹੋਣ ਮਗਰੋਂ ਹੀ ਪਤਾ ਲੱਗੇਗਾ ਕਿ ਰਵੀ ਦੀ ਮੌਤ ਦਾ ਕਾਰਨ ਕੀ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਵੀ ਦੀ ਮੌਤ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ। ਡਿਵੀਜ਼ਨ 2 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਰਵੀ ਦੇ ਪਿਤਾ ਮੂਲ ਰਾਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੋ ਦਿਨ ਪਹਿਲਾਂ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਜਿਮ ਜਾ ਰਿਹਾ ਹੈ ਪਰ ਉਹ ਜਿਮ ਨਹੀਂ ਪਹੁੰਚਿਆ। ਜਦੋਂ ਉਹ ਲਗਭਗ 11 ਵਜੇ ਤੱਕ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸਦੀ ਬਹੁਤ ਭਾਲ ਕੀਤੀ। ਜਦੋਂ ਰਵੀ ਕਿਤੇ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਥਾਣਾ ਡਿਵੀਜ਼ਨ ਨੰਬਰ 2 ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਦੋ ਦਿਨਾਂ ਤੱਕ ਰਵੀ ਦੇ ਪਰਿਵਾਰਕ ਮੈਂਬਰ ਉਸਦੇ ਦੋਸਤਾਂ ਅਤੇ ਸਾਰੇ ਰਿਸ਼ਤੇਦਾਰਾਂ ਦੇ ਸਥਾਨਾਂ ’ਤੇ ਪੁੱਛਗਿੱਛ ਕਰਦੇ ਰਹੇ, ਪਰ ਕਿਸੇ ਨੂੰ ਰਵੀ ਬਾਰੇ ਕੁਝ ਨਹੀਂ ਪਤਾ ਸੀ। ਪਰਿਵਾਰਕ ਮੈਂਬਰ ਪੁਲੀਸ ਨਾਲ ਮਿਲ ਕੇ ਉਸਦੀ ਭਾਲ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੋਰਾਹਾ ਪਿੰਡ ਨੇੜੇ ਰਾਮਪੁਰਾ ਨਹਿਰ ਵਿੱਚੋਂ ਇੱਕ ਲਾਸ਼ ਬਰਾਮਦ ਹੋਈ ਹੈ। ਪਰਿਵਾਰ ਪੁਲੀਸ ਨਾਲ ਉੱਥੇ ਪਹੁੰਚਿਆ ਤੇ ਕੱਪੜਿਆਂ ਤੋਂ ਰਵੀ ਨੂੰ ਪਛਾਣ ਲਿਆ। ਥਾਣਾ ਡਿਵੀਜ਼ਨ 2 ਦੇ ਐੱਸਐੱਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਕਿਹਾ ਕਿ ਰਵੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਉਹ ਦੋਰਾਹਾ ਕਿਵੇਂ ਗਿਆ ਅਤੇ ਅਸਲ ਵਿੱਚ ਕੀ ਹੋਇਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

 

Advertisement

Advertisement
Show comments