ਖਾਲਸਾ ਕਾਲਜ ਵਿੱਚ ਮਿਸ ਫਰੈਸ਼ਰ ਮੁਕਾਬਲਾ
ਖਾਲਸਾ ਕਾਲਜ ਫਾਰ ਵਿਮੈੱਨ ਦੇ ਪੀਜੀ ਕੌਮਰਸ ਵਿਭਾਗ ਵਿੱਚ ਮਿਸ ਫਰੈਸ਼ਰ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕਾਲਜ ਦੇ ਬੀਕੌਮ ਅਤੇ ਐਮਕੌਮ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਬੀਕੌਮ ਵਿੱਚੋਂ ਕਸ਼ਿਰ ਸੂਦ ਅਤੇ ਐਮਕੌਮ ਵਿੱਚੋਂ ਦਿਕਸ਼ਾ ਨੂੰ ਮਿਸ ਫਰੈਸ਼ਰ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਕਾਮਰਸ ਵਿਭਾਗ ਵੱਲੋਂ ਕਰਵਾਏ ਮਿਸ ਫਰੈਸ਼ਰ ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀਆਂ ਕੀਤੀ ਗਈ। ਮਿਸ ਫਰੈਸ਼ਰ ਦਾ ਮੁਕਾਬਲਾ ਸਾਰਿਆਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਮੁਕਾਬਲੇ ਵਿੱਚੋਂ ਬੀਕੌਮ ਵਿੱਚ ਕਸ਼ਿਰ ਸੂਦ ਅਤੇ ਐੱਮਕੌਮ ਵਿੱਚੋਂ ਦਿਕਸ਼ਾ ਨੂੰ ਮਿਸ ਫਰੈਸ਼ਰ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਅਦਿਤੀ ਕਾਲੜਾ, ਗੌਰਜ਼ਾ ਸੋਨੀ, ਸੁਮਨਦੀਪ, ਯੂਵਿਕਾ, ਤਪਸਵਨੀ, ਸਨੇਹਾ ਗਰਗ, ਸਾਕਸ਼ੀ, ਅਰਸ਼ਪ੍ਰੀਤ ਨੇ ਵੱਖ ਵੱਖ ਖਿਤਾਬ ਆਪਣੇ ਨਾਮ ਕੀਤੇ। ਇਸ ਮੁਕਾਬਲੇ ਵਿੱਚ ਡਾ. ਕਾਮਨੀ ਸਾਹਿਰ, ਰੀਤੂ ਅਹੂਜਾ ਅਤੇ ਰਾਜਵੀਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਨਵੇਂ ਵਿਦਿਆਰਥੀਆਂ ਵਿੱਚ ਲੁਕੀ ਕਲਾ ਨੂੰ ਉਭਾਰਨ ਲਈ ਚੰਗੇ ਪਲੈਟਫਾਰਮ ਦਾ ਕੰਮ ਕਰਦੇ ਹਨ। ਸਮਾਗਮ ਦੇ ਅਖੀਰ ਵਿੱਚ ਡਾ. ਪ੍ਰਿਯੰਕਾ ਖੰਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ।