ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਬਾਲਗ ਲੜਕੀ ਨਕਦੀ, ਫੋਨ ਤੇ ਕਾਰ ਸਣੇ ਫ਼ਰਾਰ

ਥਾਣਾ ਸਦਰ ਦੇ ਇਲਾਕੇ ਸਤਜੋਤ ਨਗਰ ਬਲਾਕ-ਏ ਧਾਂਦਰਾ ਰੋਡ ਰਹਿੰਦੀ ਇੱਕ ਲੜਕੀ ਆਪਣੇ ਘਰੋਂ ਨਕਦੀ, ਮੋਬਾਈਲ ਫੋਨ ਅਤੇ ਕਾਰ ਲੈਕੇ ਫ਼ਰਾਰ ਹੋ ਗਈ ਹੈ। ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਉਸਦੀ 16 ਸਾਲਾ ਲੜਕੀ ਬਿਨਾਂ ਦੱਸੇ ਪੁੱਛੇ ਘਰੋਂ ਕਿਧਰੇ...
Advertisement

ਥਾਣਾ ਸਦਰ ਦੇ ਇਲਾਕੇ ਸਤਜੋਤ ਨਗਰ ਬਲਾਕ-ਏ

ਧਾਂਦਰਾ ਰੋਡ ਰਹਿੰਦੀ ਇੱਕ ਲੜਕੀ ਆਪਣੇ ਘਰੋਂ ਨਕਦੀ, ਮੋਬਾਈਲ ਫੋਨ ਅਤੇ ਕਾਰ ਲੈਕੇ ਫ਼ਰਾਰ ਹੋ ਗਈ ਹੈ। ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਉਸਦੀ 16 ਸਾਲਾ ਲੜਕੀ ਬਿਨਾਂ ਦੱਸੇ ਪੁੱਛੇ ਘਰੋਂ ਕਿਧਰੇ ਚਲੀ ਗਈ ਹੈ। ਉਸ ਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਮਸਜਿਦ ਰੂਪ ਨਗਰ ਨੇੜੇ ਰਹਿੰਦਾ ਸਲਮਾਨ ਲੜਕੀ ਨੂੰ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ। ਉਹ ਘਰੋਂ ਜਾਂਦੀ ਹੋਈ ਕਰੀਬ 43 ਹਜ਼ਾਰ ਰੁਪਏ ਨਗਦ, ਇੱਕ ਐਪਲ ਅਤੇ ਸਵਿੱਫਟ ਕਾਰ ਨਾਲ ਲੈ ਗਈ ਹੈ।

Advertisement

Advertisement
Show comments