ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਵਾਸੀ ਮਜ਼ਦੂਰਾਂ ਵੱਲੋਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ

ਇਨਕਲਾਬੀ ਮਜ਼ਦੂਰ ਕੇਂਦਰ ਦੀ ਅਗਵਾਈ ਹੇਠ ਵਫ਼ਦ ਏ ਡੀ ਸੀ ਨੂੰ ਮਿਲਿਆ
ਏ ਡੀ ਸੀ ਲੁਧਿਆਣਾ ਨੂੰ ਮੰਗ ਪੱਤਰ ਦੇਣ ਸਮੇਂ ਆਗੂ।
Advertisement

ਇਨਕਲਾਬੀ ਮਜ਼ਦੂਰ ਕੇਂਦਰ ਪੰਜਾਬ ਦੀ ਅਗਵਾਈ ’ਚ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਮੰਤਰੀ ਦੇ ਨਾਮ ਏ.ਡੀ.ਸੀ. ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਹੁਸ਼ਿਆਰਪੁਰ ਵਿੱਚ ਮਾਸੂਮ ਬੱਚੇ ਦੇ ਦਰਦਨਾਕ ਕਤਲ ਤੇ ਉਸ ਉਪਰੰਤ ਪੈਦਾ ਹੋਈ ਪਰਵਾਸੀਆਂ ਖ਼ਿਲਾਫ਼ ਨਫ਼ਰਤ, ਜਿਸ ਨੇ ਹੜ੍ਹਾਂ ਸਮੇਂ ਲੋਕਾਂ ’ਚ ਸਾਹਮਣੇ ਆਈ ਭਾਈਚਾਰਕ ਏਕਤਾ ਨੂੰ ਸੱਟ ਮਾਰੀ ਹੈ ਅਤੇ ਜਾਇਜ਼ ਮੰਗਾਂ ਲਈ ਸਾਂਝੇ ਸੰਘਰਸ਼ ਨੂੰ ਵੀ ਸੱਟ ਮਾਰੀ ਹੈ।

Advertisement

ਕਾਮਰੇਡ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੰਗ ਪੱਤਰ ’ਚ ਮੰਗ ਕੀਤੀ ਹੈ ਕਿ ਪੰਜਾਬ ’ਚ ਵਸਦੇ ਪਰਵਾਸੀ ਲੋਕ, ਮਾਸੂਮ ਬੱਚੇ ਹਰਵੀਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਤੇ ਪੰਜਾਬ ’ਚ ਹੜ੍ਹ ਨਾਲ ਹੋਏ ਨੁਕਸਾਨ ਦੀ ਪੂਰਨ ਭਰਪਾਈ ਦੀ ਮੰਗ ਕਰਦੇ ਹਨ। ਉਹ ਫਿਰਕੂ ਨਫਰਤੀ ਸਿਆਸਤ, ਗੁੰਡਾਗਰਦੀ, ਅਨਪੜਤਾ, ਬੇਰੁਜ਼ਗਾਰੀ ਅਤੇ ਗੰਦੇ ਸਭਿਆਚਾਰ ਨੂੰ ਖਤਮ ਕਰਨ ਦੀ ਮੰਗ ਕਰਦੇ ਹਾਂ ਤਾਂ ਕਿ ਸਾਡੇ ਬੱਚਿਆਂ ਦਾ ਚੰਗੇ ਵਾਤਾਵਰਨ ਵਿੱਚ ਪਾਲਣ-ਪੋਸ਼ਣ ਹੋ ਸਕੇ। ਕਿਸੇ ਵੀ ਅਪਰਾਧੀ ਨਾਲ ਜੋੜ ਕੇ ਉਸ ਦੀ ਪੂਰੀ ਜਾਤੀ, ਨਸਲ, ਧਰਮ ਜਾਂ ਜਮਾਤ ਨੂੰ ਦੋਸ਼ੀ ਬਣਾ ਕੇ ਪੇਸ਼ ਕਰਕੇ ਜਾਂ ਸਜਾ ਦੇਣ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ। ਇਸ ਡੈਪੂਟੇਸ਼ਨ ਦੀ ਅਗਵਾਈ ਇਨਕਲਾਬੀ ਮਜ਼ਦੂਰ ਕੇਂਦਰ ਪੰਜਾਬ ਦੇ ਆਗੂ ਕਾਮਰੇਡ ਸੁਰਿੰਦਰ ਸਿੰਘ, ਵਿਜੈ ਨਰਾਇਣ, ਗੁਲਰ ਚੌਹਾਨ, ਹਰਚਰਨ ਚੌਧਰੀ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਜਸਵੰਤ ਜੀਰਖ ਤੋਂ ਇਲਾਵਾ ਡੈਪੂਟੇਸ਼ਨ ਵਿਚ ਸਤਨਾਮ ਸਿੰਘ, ਰਵਾਨਾ, ਰਾਜੂ, ਰਣਜੀਤ ਕੁਮਾਰ, ਪ੍ਰਕਾਸ਼ ਤੇ ਕਰਮਜੀਤ ਸ਼ਾਮਲ ਸਨ।

Advertisement
Show comments