ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏ ਸੀ ਪੀ ਦੇ ਫੋਨ ਤੋਂ ਆਏ ਸੁਨੇਹਿਆਂ ਨੇ ਲੋਕ ਚੱਕਰਾਂ ’ਚ ਪਾਏ

ਲੁਧਿਆਣਾ ਪੁਲੀਸ ਕਮਿਸ਼ਨਰੇਟ ਦੇ ਏ ਸੀ ਪੀ ਸੁਮਿਤ ਸੂਦ ਦੇ ਫੋਨ ਤੋਂ ਲੋਕਾਂ ਨੂੰ ਆਏ ਸੁਨੇਹਿਆਂ ਨੇ ਅੱਜ ਚੱਕਰਾਂ ’ਚ ਪਾ ਦਿੱਤਾ। ਅੱਜ ਦੁਪਹਿਰ ਵੇਲੇ ਏ ਸੀ ਪੀ ਦੇ ਮੋਬਾਈਲ ਨੰਬਰ ਤੋਂ ਲੋਕਾਂ ਨੂੰ ਵੱਟਸਐਪ ’ਤੇ ਚਲਾਨ ਬਾਰੇ ਸੁਨੇਹਿਆਂ ਦੇ...
Advertisement

ਲੁਧਿਆਣਾ ਪੁਲੀਸ ਕਮਿਸ਼ਨਰੇਟ ਦੇ ਏ ਸੀ ਪੀ ਸੁਮਿਤ ਸੂਦ ਦੇ ਫੋਨ ਤੋਂ ਲੋਕਾਂ ਨੂੰ ਆਏ ਸੁਨੇਹਿਆਂ ਨੇ ਅੱਜ ਚੱਕਰਾਂ ’ਚ ਪਾ ਦਿੱਤਾ। ਅੱਜ ਦੁਪਹਿਰ ਵੇਲੇ ਏ ਸੀ ਪੀ ਦੇ ਮੋਬਾਈਲ ਨੰਬਰ ਤੋਂ ਲੋਕਾਂ ਨੂੰ ਵੱਟਸਐਪ ’ਤੇ ਚਲਾਨ ਬਾਰੇ ਸੁਨੇਹਿਆਂ ਦੇ ਨਾਲ-ਨਾਲ ਲਿੰਕ ਭੇਜ ਕੇ ਪੈਸੇ ਭਰਨ ਲਈ ਵੀ ਕਿਹਾ ਜਾ ਰਿਹਾ ਸੀ। ਏ ਸੀ ਪੀ ਸੂਦ ਫਿਲਹਾਲ ਛੁੱਟੀ ’ਤੇ ਹਨ, ਉਨ੍ਹਾਂ ਦਾ ਟਰੈਫਿਕ ਪੁਲੀਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਆਦਾਤਰ ਲੋਕਾਂ ਨੇ ਇੱਕ ਵਾਰ ਉਸ ਸੁਨੇਹੇ ਨੂੰ ਖੋਲ੍ਹ ਕੇ ਜ਼ਰੂਰ ਦੇਖਿਆ ਪਰ ਬਹੁਤੇ ਲੋਕਾਂ ਨੇ ਐਪ ਡਾਊਨਲੋਡ ਨਹੀਂ ਕੀਤੀ। ਏ ਸੀ ਪੀ ਦੇ ਹੀ ਨੰਬਰ ਤੋਂ ਸੁਨੇਹਾ ਮਿਲਣ ਤੋਂ ਬਾਅਦ ਜਸਮੀਤ ਸਿੰਘ ਨੇ ਵੀ ਕੰਟਰੋਲ ਰੂਮ ਫੋਨ ਕਰ ਕੇ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ। ਅਜਿਹੇ ਸੁਨੇਹੇ ਕਈ ਮੀਡੀਆ ਕਰਮੀਆਂ ਨੂੰ ਵੀ ਆਏ। ਜਸਮੀਤ ਸਿੰਘ ਨੇ ਦੱਸਿਆ ਕਿ ਏ ਸੀ ਪੀ ਦੇ ਮੋਬਾਈਲ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨੰਬਰ ਸੇਵ ਸਨ, ਉਨ੍ਹਾਂ ਨੂੰ ਇਹ ਸੁਨੇਹੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਉਨ੍ਹਾਂ ਏ ਸੀ ਪੀ ਨੂੰ ਫੋਨ ਕੀਤਾ, ਪਰ ਜਦੋਂ ਫੋਨ ਨਹੀਂ ਲੱਗਿਆ ਤਾਂ ਉਨ੍ਹਾਂ ਨੇ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ।

ਸਾਈਬਰ ਸੈੱਲ ਦੇ ਮੁਲਾਜ਼ਮ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸੁਨੇਹੇ ਲੋਕਾਂ ਨੂੰ ਆਉਂਦੇ ਰਹਿੰਦੇ ਹਨ। ਮੋਬਾਈਲ ਫੋਨ ਹੈਕ ਕੀਤਾ ਜਾ ਸਕਦਾ ਹੈ। ਏ ਸੀ ਪੀ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਫਿਰ ਵੀ ਉਹ ਆਪਣੇ ਪੱਧਰ ’ਚ ਮਾਮਲੇ ਦੀ ਜਾਂਚ ਕਰ ਰਹੇ ਹਨ।

Advertisement

Advertisement
Show comments