ਕੁੜੀਆਂ ਦੇ ਮਹਿੰਦੀ ਮੁਕਾਬਲੇ ਕਰਵਾਏ
ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵੱਲੋਂ ਸਮਰਿਤੀ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ। ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਦੱਸਿਆ ਕਿ ਸਮਰਿਤੀ ਮੁਕਾਬਲੇ ਵਿੱਚ 5 ਸਕੂਲਾਂ ਦੀਆਂ 20 ਲੜਕੀਆਂ ਨੇ ਹਿੱਸਾ ਲਿਆ ਜਿਸ ਵਿੱਚ ਲੜਕੀਆਂ ਨੂੰ 50 ਸ਼ਬਦ 20 ਮਿੰਟ...
Advertisement
ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵੱਲੋਂ ਸਮਰਿਤੀ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ। ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਦੱਸਿਆ ਕਿ ਸਮਰਿਤੀ ਮੁਕਾਬਲੇ ਵਿੱਚ 5 ਸਕੂਲਾਂ ਦੀਆਂ 20 ਲੜਕੀਆਂ ਨੇ ਹਿੱਸਾ ਲਿਆ ਜਿਸ ਵਿੱਚ ਲੜਕੀਆਂ ਨੂੰ 50 ਸ਼ਬਦ 20 ਮਿੰਟ ਲਈ ਯਾਦ ਕਰਨ ਲਈ ਦਿੱਤੇ ਗਏ। ਉਸ ਤੋਂ ਬਾਅਦ ਲੜਕੀਆਂ ਨੂੰ ਇਨ੍ਹਾਂ 50 ਸ਼ਬਦਾਂ ਨੂੰ 15 ਮਿੰਟ ’ਚ ਇਸੇ ਕ੍ਰਮਵਾਰ ਲਿਖਣ ਲਈ ਕਿਹਾ ਗਿਆ। ਮੁਕਾਬਲੇ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਸਹਿਜਪ੍ਰੀਤ ਕੌਰ ਅਤੇ ਆਈ ਟੀ ਆਈ (ਲੜਕੀਆਂ) ਦੀ ਰਮਨਦੀਪ ਕੌਰ ਨੇ ਪਹਿਲਾ ਇਨਾਮ ਜਿੱਤਿਆ। ਕਿੰਡਰ ਗਾਰਟਨ ਦੀ ਸੁਖਮਨੀ ਅਤੇ ਆਈ ਟੀ ਆਈ (ਲੜਕੀਆਂ) ਦੀ ਦਾਸ ਰੋਸ਼ਨੀ ਨੇ ਦੂਜਾ ਇਨਾਮ ਜਿੱਤਿਆ। ਐੱਮ ਏ ਐੱਮ ਪਬਲਿਕ ਸਕੂਲ ਦੀ ਗੁਰਲੀਨ ਕੌਰ ਤੇ ਸਰਕਾਰੀ ਕੰਨਿਆ ਸਕੂਲ ਦੀ ਐਸ਼ਦੀਪ ਕੌਰ ਤੀਜੇ ਸਥਾਨ ’ਤੇ ਰਹੀਆਂ। ਮਹਿੰਦੀ ਮੁਕਾਬਲੇ ਵਿੱਚ ਵੀ 20 ਲੜਕੀਆਂ ਨੇ ਹਿੱਸਾ ਲਿਆ ਜਿਸ ਵਿੱਚ ਐੱਮ ਏ ਐੱਮ ਪਬਲਿਕ ਸਕੂਲ ਦੀ ਆਇਸ਼ਾ ਨੇ ਪਹਿਲਾ, ਸੈਨੀਨਲ ਇੰਟਰਨੈਸ਼ਨਲ ਸਕੂਲ ਦੀ ਹਰਸ਼ਪ੍ਰੀਤ ਕੌਰ ਨੇ ਦੂਜਾ ਅਤੇ ਐੱਮ ਏ ਐੱਮ ਪਬਲਿਕ ਸਕੂਲ ਦੀ ਮਨਰੀਤ ਕੌਰ ਗਿੱਲ ਨੇ ਤੀਜਾ ਇਨਾਮ ਜਿੱਤਿਆ। ਇਸ ਮੌਕੇ ਟਰੱਸਟੀ ਬਿਮਲਾ ਰਾਣੀ ਅਤੇ ਧਰਮ ਸਿੰਘ ਵੀ ਹਾਜ਼ਰ ਸਨ।
Advertisement
