ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਦੀ ਡਾਇਰੈਕਟਰ ਨਾਲ ਮੀਟਿੰਗ
ਮਨਿਸਟੀਰੀਅਲ ਸਟਾਫ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦਾ ਵਫ਼ਦ ਅੱਜ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ, ਸੂਬਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਬਠਿੰਡਾ ਅਤੇ ਸੂਬਾ ਮੁੱਖ ਸਲਾਹਕਾਰ ਅਨੁਰਿਧ ਮੋਦਗਿਲ ਅਗਵਾਈ ਹੇਠ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਗੁਰਿੰਦਰ ਸਿੰਘ ਸੋਢੀ ਨੂੰ ਮਿਲਿਆ। ਇਸ ਮੌਕੇ ਯੂਨੀਅਨ ਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ ਤੇ ਕਈ ਮੰਗਾਂ ’ਤੇ ਸਕਾਰਾਤਮਕ ਸਹਿਮਤੀ ਵੀ ਬਣੀ।
ਪ੍ਰਧਾਨ ਖੱਟੜਾ ਨੇ ਕਿਹਾ ਕਿ ਡਾਇਰੈਕਟਰ ਵੱਲੋਂ ਦਿੱਤੇ ਗਏ ਸਕਾਰਾਤਮਕ ਜਵਾਬ ਨਾਲ ਸਾਰੇ ਸਾਥੀਆਂ ਦਾ ਮਨੋਬਲ ਵਧਿਆ ਹੈ। ਯੂਨੀਅਨ ਆਉਣ ਵਾਲੇ ਦਿਨਾਂ ’ਚ ਕਰਮਚਾਰੀਆਂ ਦੇ ਹੱਕਾਂ ਲਈ ਹੋਰ ਮਜ਼ਬੂਤੀ ਨਾਲ ਅਵਾਜ਼ ਬੁਲੰਦ ਕਰੇਗੀ। ਇਸ ਮੌਕੇ ਸਹਿਮਤੀ ਬਣੀ ਕਿ ਸੀਨੀਅਰ ਸਹਾਇਕ ਦੇ ਪ੍ਰਮੋਸ਼ਨ ਕੇਸ ਜਲਦੀ ਲਏ ਜਾਣਗੇ, ਟੀਚਿੰਗ ਫੈਲੋ, ਸਿੱਖਿਆ ਪ੍ਰੋਵਾਈਡਰ ਦੇ ਸਨਮੁੱਖ 1 ਫ਼ੀਸਦ ਕੋਟੇ ਵਿੱਚ ਟੈੱਟ ਤੋਂ ਛੋਟ ਦੀ ਤਜਵੀਜ਼ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਨਾਨ ਟੀਚਿੰਗ ਤੋਂ ਵੋਕੇਸ਼ਨਲ ਮਾਸਟਰਾਂ ਦੀ ਤਰੱਕੀ ਦੇ ਰੂਲਾ ਵਿੱਚ ਸੋਧ ਲਈ ਵੀ ਸਹਿਮਤੀ ਬਣੀ। ਟਾਈਪ ਟੈਸਟ ਤੋ ਛੋਟ ਅਤੇ ਕਾਲਸ -ਸੀ ਵਿੱਚ ਟਰੇਨਿੰਗ ਲਈ ਫ਼ਾਈਲ ਵਿੱਤ ਵਿਭਾਗ ਨੂੰ ਸਿਫਾਰਸ ਸਹਿਤ ਭੇਜੀ ਜਾਵੇਗੀ। ਹੋਰ ਮਹਿਕਮੇ ਜਿਵੇਂ ਖੇਤੀਬਾੜੀ ਵਿਭਾਗ, ਰੈਵਿਨਿਊ ਵਿਭਾਗ ਦੀ ਤਰਜ ਤੇ ਕਲਰਕਾਂ ਦੀਆਂ ਜੂਨੀਅਰ ਸਹਾਇਕ ਲਈ ਪ੍ਰਮੋਸ਼ਨਾਂ ਦੀ ਫ਼ਾਈਲ ਸਿੱਖਿਆ ਸੈਕਟਰੀ ਨੂੰ ਭੇਜੀ ਜਾਵੇਗੀ।
ਬਾਰਡਰ ਏਰੀਆਂ ਵਿੱਚ ਇੱਕ ਸਲਾਨਾ ਤਰੱਕੀ ਦੇਣ ਅਤੇ ਵੱਖ-ਵੱਖ ਜ਼ਿਲਿਆਂ ਵਿੱਚ ਕਲਰਕਾਂ ਦੀਆਂ ਪਰਾਲੀਆਂ ਦੇ ਮੁੱਦੇ ਲਈ ਲੱਗ ਰਹੀਆਂ ਡਿਊਟੀਆਂ ਲਈ ਅਲੱਗ ਤੋਂ ਪੱਤਰ ਜਾਰੀ ਕਰਨ ਦੀ ਮੰਗ ਰੱਖੀ ਗਈ।