ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਾਟ ਕਲਾ ਕੇਂਦਰ ਜਗਰਾਉਂ ਦੀ ਮੀਟਿੰਗ

ਨਾਟ ਕਲਾ ਕੇਂਦਰ ਜਗਰਾਉਂ ਦੀ ਨਾਟ ਫੈਸਟੀਵਲ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਇਥੇ ਕਲਾ ਕੇਂਦਰ ਦੇ ਪ੍ਰਧਾਨ ਪ੍ਰਿੰਸੀਪਲ ਅਮਰਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ। ਸੀਟੀ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਵਿੱਚ ਹਾਜ਼ਰ ਮੈਂਬਰਾਂ ਤੇ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਮੋਹੀ ਅਮਰਜੀਤ ਨੇ...
Advertisement

ਨਾਟ ਕਲਾ ਕੇਂਦਰ ਜਗਰਾਉਂ ਦੀ ਨਾਟ ਫੈਸਟੀਵਲ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਇਥੇ ਕਲਾ ਕੇਂਦਰ ਦੇ ਪ੍ਰਧਾਨ ਪ੍ਰਿੰਸੀਪਲ ਅਮਰਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ। ਸੀਟੀ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਵਿੱਚ ਹਾਜ਼ਰ ਮੈਂਬਰਾਂ ਤੇ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਮੋਹੀ ਅਮਰਜੀਤ ਨੇ ਤਿੰਨ ਰੋਜ਼ਾ ਨਾਟ ਫੈਸਟੀਵਲ 2025 ਕਰਵਾਉਣ ਦਾ ਪ੍ਰਸਤਾਵ ਰੱਖਿਆ। ਪ੍ਰਿੰਸੀਪਲ ਚੀਮਾ ਨੇ ਨਾਟ ਕਲਾ ਕੇਂਦਰ ਦੇ ਹਾਜ਼ਰ ਐਗਜ਼ੈਕਟਿਵ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੀ ਸਹਿਮਤੀ ਨਾਲ ਇਸ ਵਰ੍ਹੇ ਫੈਸਟੀਵਲ ਦੌਰਾਨ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਨੂੰ ਡਾ. ਗੁਰਮੀਤ ਸਿੰਘ ਮੱਦੋਕੇ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।

Advertisement

Advertisement