ਮਹਿਫ਼ਿਲ-ਏ-ਅਦੀਬ ਸੰਸਥਾ ਦੀ ਮੀਟਿੰਗ
ਇਥੇ ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਜਗਦੀਸ਼ਪਾਲ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ। ਸਭਾ ਸਬੰਧੀ ਜ਼ਰੂਰੀ ਵਿਚਾਰਾ ਵਟਾਂਦਰੇ ਉਪਰੰਤ ਮਹਿਫ਼ਿਲ ਵਿੱਚ ਸ਼ਾਇਰ ਅਜੀਤ ਪਿਆਸਾ ਨੇ ‘ਇਕ ਮਨ ਚੰਚਲ ਹੈ ਅਵਾਰਾ’ ਕਵਿਤਾ, ਕੈਪਟਨ ਪੂਰਨ ਸਿੰਘ ਗਗੜਾ ਨੇ ‘ਕਰ ਇਕੱਠਾ ਤੀਲ ਤੀਲਾ...
Advertisement
ਇਥੇ ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਜਗਦੀਸ਼ਪਾਲ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ। ਸਭਾ ਸਬੰਧੀ ਜ਼ਰੂਰੀ ਵਿਚਾਰਾ ਵਟਾਂਦਰੇ ਉਪਰੰਤ ਮਹਿਫ਼ਿਲ ਵਿੱਚ ਸ਼ਾਇਰ ਅਜੀਤ ਪਿਆਸਾ ਨੇ ‘ਇਕ ਮਨ ਚੰਚਲ ਹੈ ਅਵਾਰਾ’ ਕਵਿਤਾ, ਕੈਪਟਨ ਪੂਰਨ ਸਿੰਘ ਗਗੜਾ ਨੇ ‘ਕਰ ਇਕੱਠਾ ਤੀਲ ਤੀਲਾ ਘਰ ਬਣਾਇਆ ਸੀ ਇਕ ਪਰਿੰਦੇ’ ਕਵਿਤਾ ਸੁਣਾਈ, ਕਾਨਤਾ ਦੇਵੀ ਨੇ ਮਿਨੀ ਕਹਾਣੀ ‘ਸਨਿਆਸੀ ਤੇ ਦੁਕਾਨਦਾਰ’, ਪ੍ਰੇਮ ਸਿੰਘ ਲੋਹਟ ਨੇ ਗੁਰਦਾਸ ਮਾਨ ਦੇ ਗੀਤ‘ਸੱਜਣਾ ਵੇ ਸੱਜਣਾ’ ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਗਾ ਕੇ ਰੰਗ ਬੰਨ੍ਹਿਆ, ਜਸਵਿੰਦਰ ਸਿੰਘ ਛਿੰਦਾ ਨੇ ਆਪਣੀ ਮਿਨੀ ਕਹਾਣੀ ‘ਆਕੜ’ ਸੁਣਾ ਕੇ ਹਾਜ਼ਰੀ ਲਵਾਈ, ਪ੍ਰਧਾਨ ਜਗਦੀਸ਼ ਪਾਲ ਮਹਿਤਾ ਨੇ ਗੀਤ ‘ਗੱਲਾਂ ਪ੍ਰਦੇਸ ਦੀਆਂ ਸੱਚੀਆਂ ਸੁਣਾਵਾਂ ਮੈਂ’ ਸੁਣਾਇਆ। ਸ਼ਾਇਰ ਅਜੀਤ ਪਿਆਸਾ ਨੇ ਸ਼ਾਇਰ ਡਾ. ਸੁਰਿੰਦਰਪਾਲ ਚਾਵਲਾ ਦੇ ਕਾਵਿ ਸੰਗ੍ਰਹਿ ‘ਸੁਲਗਦੇ ਜਜ਼ਬਾਤ’ ਦੀਆਂ ਕਾਪੀਆਂ ਸੰਸਥਾ ਦੇ ਅਦੀਬਾਂ ਨੂੰ ਭੇਟ ਕੀਤੀਆਂ।
Advertisement
Advertisement
