ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਵਾਲਮੀਕਿ ਧਰਮ ਸਮਾਜ ਦੀ ਮੀਟਿੰਗ 

ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੀਰੇਸ਼ ਵਿਜੈ ਦਾਨਵ। -ਫੋਟੋ: ਗੁਰਿੰਦਰ ਸਿੰਘ
Advertisement

ਭਾਰਤੀ ਵਾਲਮੀਕਿ ਧਰਮ ਸਮਾਜ ਦੀ ਮੀਟਿੰਗ ਅੱਜ ਇਥੇ ਸੀਤਾ ਮਾਤਾ ਮੰਦਿਰ ਦਰੇਸੀ ਵਿੱਚ ਹੋਈ ਜਿਸ ਵਿੱਚ ਕੌਮੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਕੌਮੀ ਸੰਚਾਲਕ ਚੌਧਰੀ ਯਸ਼ਪਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਇਸ ਮੌਕੇ ਵਿਜੈ ਦਾਨਵ ਨੇ ਦੱਸਿਆ ਕਿ ਭਾਵਾਧਸ ਵੱਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ 36ਵੀਂ ਵਿਸ਼ਾਲ ਸ਼ੋਭਾ ਯਾਤਰਾ 6 ਅਕਤੂਬਰ ਨੂੰ ਦਰੇਸੀ ਮੈਦਾਨ ਵਿਚੋਂ ਕੱਢੀ ਜਾਵੇਗੀ ਜੋ ਦਰੇਸੀ ਤੋਂ ਸ਼ੁਰੂ ਹੋ ਕੇ ਕਪੂਰ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਪ੍ਰਤਾਪ ਬਾਜ਼ਾਰ, ਮਾਤਾ ਰਾਣੀ ਚੌਕ, ਘੰਟਾਘਰ, ਚੌੜਾ ਬਾਜ਼ਾਰ, ਡਵੀਜ਼ਨ ਨੰਬਰ 3, ਇਸਲਾਮੀਆ ਸਕੂਲ ਰੋਡ ਤੋਂ ਹੁੰਦੀ ਹੋਈ ਘਾਟੀ ਮੁਹੱਲੇ ਵਿੱਖੇ ਸਮਾਪਤ ਹੋਵੇਗੀ। ਉਨਾਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਦੇ ਮਾਰਗ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਜਾਵੇਗਾ ਉਥੇ ਹੀ ਵੱਖ ਵੱਖ ਥਾਵਾਂ ਤੇ ਸ਼ਹਿਰ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਾਨਾਦਾਰ ਸਵਾਗਤ ਕੀਤਾ ਜਾਵੇਗਾ।

Advertisement

ਉਨ੍ਹਾਂ ਸ਼ੋਭਾ ਯਾਤਰਾ ਦੇ ਸਫ਼ਲ ਆਯੋਜਨ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਵੀ ਕੀਤਾ ਅਤੇ ਭਾਵਾਧਸ ਆਗੂਆਂ ਨੂੰ ਪ੍ਰਗਟ ਦਿਵਸ ਤੋਂ 4 ਜਾਂ 14 ਦਿਨ ਪਹਿਲਾਂ ਆਪਣੇ ਘਰਾਂ ਵਿੱਚ ਆਖੰਡ ਜੋਤ ਜ਼ਰੂਰ ਸਥਾਪਿਤ ਕਰਨ ਅਤੇ ਪ੍ਰਗਟ ਦਿਵਸ ਵਾਲੇ ਦਿਨ ਘਰਾਂ ਵਿਚ ਦੀਪਮਾਲਾ ਅਤੇ ਲਾਈਟਿੰਗ ਜ਼ਰੂਰ ਕਰਾਉਣ ਦੀ ਅਪੀਲ ਕੀਤੀ। ਇਸ ਮੌਕੇ ਦੇਵ ਰਾਜ, ਸੁਧੀਰ ਧਾਰੀਵਾਲ, ਮਹਿਕ ਸਿੰਘ ਚੌਹਾਨ, ਟੋਨੀ ਗਹਿਲੋਤ, ਰਜਿੰਦਰ ਹੰਸ, ਲਵ ਦ੍ਰਾਵਿੜ, ਅਸ਼ਵਨੀ ਭੀਲ, ਹੀਰਾ ਗਿੱਲ, ਜਤਿੰਦਰ ਘਾਵਰੀ, ਸੰਜੀਵ ਬੇਗੜਾ, ਪ੍ਰਣ ਭੀਲ, ਰਾਜੂ ਮੋਹੀ, ਬਾਬੂ ਰਾਮ ਚੰਡਾਲ, ਵਿਜੇ ਬੱਤਰਾ, ਸੰਜੀਵ ਮੱਟੂ, ਰੋਬਿਨ ਅਟਵਾਲ ਅਤੇ ਸੁਨੀਲ ਹੰਸ ਹਾਜ਼ਰ ਸਨ।

Advertisement
Show comments