ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਸਾਹਿਬ ਦੀ ਮੀਟਿੰਗ
ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਦੀ ਮੀਟਿੰਗ ਹੋਈ। ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਾਰਟੀ ਅਹੁਦੇਦਾਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਦਾ ਜੋ ਮੁੱਦਾ ਚੁੱਕਿਆ ਹੈ, ਉਸ ਨੂੰ ਘਰ-ਘਰ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਵਿੱਚ ਭੜਕਾਊ ਬਿਆਨ ਦੇਣ ਨਾਲ ਸੱਭਿਆਚਾਰਕ ਤੇ ਭਾਈਚਾਰਕ ਸਾਂਝ ਨੂੰ ਸੱਟ ਲੱਗੀ ਹੈ।
ਬਲਾਕ ਪ੍ਰਧਾਨ ਤਿਵਾੜੀ ਨੇ ਵਰਕਰਾਂ ਨੂੰ ਆਉਣ ਵਾਲੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ। ਇਸ ਤੋਂ ਇਲਾਵਾ ਮੀਟਿੰਗ ’ਚ ਨਵੇਂ ਜ਼ਿਲ੍ਹਾ ਤੇ ਬਲਾਕ ਅਹੁਦੇਦਾਰਾਂ ਜੇਪੀ ਸਿੰਘ ਮੱਕੜ, ਜਗੀਰ ਸਿੰਘ ਰਾਜਗੜ੍ਹ, ਡਾ. ਮਨਜੀਤ ਸਿੰਘ ਮੰਡੇਰ, ਚਰਨਜੀਤ ਸਿੰਘ ਚਕਲੀ ਮੰਗਾਂ, ਮੰਡਲ ਪ੍ਰਧਾਨ ਨੰਦ ਕਿਸ਼ੋਰ, ਸਰਬਜੀਤ ਸਿੰਘ ਖੀਰਨੀਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਕਪਿਲ ਆਨੰਦ, ਚੇਤਨ ਕੁਮਾਰ ਚੌਰਾਇਆ, ਸੁਖਦੀਪ ਸਿੰਘ ਸੋਨੀ, ਸੁਰਜੀਤ ਸਿੰਘ ਰਾਣਾ, ਯੁਵਰਾਜਜੀਤ ਰਾਏ, ਨਿਤਿਸ਼ ਕੁੰਦਰਾ, ਜਗਤਾਰ ਸਿੰਘ ਕਕਰਾਲਾ, ਅਮਨਦੀਪ ਰਾਣਵਾਂ ਆਦਿ ਮੌਜੂਦ ਸਨ।