ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮੀਟਿੰਗ
ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫ਼ਤਰ ਬਾਗੀ ਭਵਨ ਵਿੱਚ ਕੀਤੀ ਗਈ। ਮੀਟਿੰਗ ਦੇ ਅਰੰਭ ਵਿੱਚ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਸਕੱਤਰ ਸ਼ਿਵੰਦਰ ਸਿੰਘ ਨੇ ਪਿਛਲੇ ਮਹੀਨੇ ਫਰੰਟ ਵੱਲੋਂ ਹੱਲ ਕੀਤੇ ਕੇਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕਾਮਰੇਡ ਜਗਜੀਤ ਸਿੰਘ ਬਾਗ਼ੀ ਅਤੇ ਕਾਮਰੇਡ ਤਰਲੋਕ ਸਿੰਘ ਕੋਟਾਲਾ ਦੇ ਪੁਰਾਣੇ ਸਾਥੀ ਚਰਨ ਗਿੱਲ ਜੰਡਾਲੀ ਪਟਿਆਲਾ ਨੂੰ ਹਾਜ਼ਰੀਨ ਦੇ ਰੂਬਰੂ ਕਰਵਾਇਆ ਗਿਆ, ਜਿਨ੍ਹਾਂ ਨੇ ਆਪਣੇ ਸੰਘਰਸ਼ਮਈ ਜੀਵਨ, ਕਲਾਸਿਕ ਕਿਤਾਬਾਂ ਦੇ ਪੰਜਾਬੀ ਅਨੁਵਾਦ ਅਤੇ ਦੇਸ਼ ਦੀਆਂ ਮੌਜੂਦਾ ਪ੍ਰਸਥਿਤੀਆਂ ’ਤੇ ਵਿਸਥਾਰਪੂਰਵਿਕ ਚਾਨਣਾ ਪਾਇਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਵਿਸ਼ੇਸ਼ ਤੌਰ ’ਤੇ ਫਿਕਰ ਜ਼ਾਹਰ ਕੀਤਾ ਕਿ ਜਨਤਕ ਇਕੱਠਾ ਅਤੇ ਇਹੋ ਜਿਹੇ ਅਗਾਂਹਵਧੂ ਪਲੇਟਫ਼ਾਰਮਾਂ ’ਤੇ ਔਰਤਾਂ ਅਤੇ ਨੌਜਵਾਨਾਂ ਦੀ ਗਿਣਤੀ ਦਾ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੈ। ਡਾ. ਪ੍ਰਮਿੰਦਰ ਸਿੰਘ ਬੈਨੀਪਾਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਵਾਲੀਆਂ ਜਥੇਬੰਦੀਆਂ ਦੀ ਸ਼ਲਾਘਾ ਕੀਤੀ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਪਣੇ ਵੱਲੋਂ ਸਮਾਨ ਵੰਡਣ ਮੌਕੇ ਦੇਖੇ ਗਏ ਹਾਲਾਤ ਵੀ ਸਾਂਝੇ ਕੀਤੇ। ਦੀਪ ਦਿਲਬਰ, ਅਵਤਾਰ ਸਿੰਘ ਉਟਾਲਾਂ, ਰਘੁਵੀਰ ਸਿੰਘ ਸੈਣੀ, ਕਾਮਰੇਡ ਭਜਨ ਸਿੰਘ ਸਮਰਾਲਾ ਨੇ ਵੀ ਮੀਟਿੰਗ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੇ ਅਖੀਰ ਵਿੱਚ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਮਿਸਟਰ ਇੰਡੀਆ ਖ਼ਿਤਾਬ ਜੇਤੂ ਬਾਡੀ-ਬਿਲਡਰ ਵਰਿੰਦਰ ਘੁੰਮਣ, ਗਾਇਕ ਰਾਜਵੀਰ ਜਵੰਦਾ ਦੇ ਭਰ ਜਵਾਨੀ ਵਿੱਚ ਵਿਛੋੜਾ ਦੇ ਜਾਣ ਉੱਤੇ ਗਹਿਰਾ ਦੁੱਖ ਜ਼ਾਹਰ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਵਾਰਾ ਫਿਰਦੇ ਸਾਨ੍ਹ, ਗਾਵਾਂ ਅਤੇ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦਾ ਹੱਸਦਾ ਖੇਡਦਾ ਪਰਿਵਾਰ ਨਾ ਉੱਜੜੇ। ਮੀਟਿੰਗ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਕਾਮਰੇਡ ਚਰਨ ਗਿੱਲ ਪਟਿਆਲਾ ਦਾ ਫਰੰਟ ਦੇ ਸਮੂਹ ਅਹੁਦੇਦਾਰਾਂ ਵੱਲੋਂ ਕਿਤਾਬਾਂ ਦੇ ਸੈੱਟ ਨਾਲ ਸਨਮਾਨ ਕੀਤਾ ਗਿਆ। ਇਕੱਤਰਤਾ ਵਿਚ ਉਪਰੋਕਤ ਬੁਲਾਰਿਆਂ ਤੋਂ ਇਲਾਕਾ ਸੁਰਿੰਦਰ ਕੁਮਾਰ ਅੰਗਰੀਸ਼, ਮਾ.ਪ੍ਰੇਮ ਨਾਥ, ਦੇਸਰਾਜ ਘੋਲਾ, ਕਰਨੈਲ ਸਿੰਘ ਕੋਟਾਲਾ, ਕੈਪਟਨ ਮਹਿੰਦਰ ਸਿੰਘ, ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਕਕਰਾਲਾ, ਜਗਜੀਤ ਸਿੰਘ, ਤੇਜਾ ਸਿੰਘ, ਨਿਰਮਲ ਸਿੰਘ, ਪਰਮਜੀਤ ਮਾਛੀਵਾੜਾ, ਕਰਨਵੀਰ ਸਿੰਘ, ਚਰਨਜੀਤ ਸਿੰਘ, ਗੁਰਬਚਨ ਸਿੰਘ, ਸੀਤਲ ਸਿੰਘ, ਮਨਜੋਤ ਸਿੰਘ ਵੀ ਸ਼ਾਮਲ ਸਨ।