ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੀਟਿੰਗ

ਨਿੱਜੀ ਪੱਤਰ ਪ੍ਰੇਰਕ ਖੰਨਾ, 13 ਮਈ ਇੱਥੋਂ ਦੇ ਭੰਡਾਰੀ ਪਾਰਕ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕੱਤਰਤਾ ਬਲਬੀਰ ਚੰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ 6ਵੇਂ ਪੇਅ-ਕਮਿਸ਼ਨ ਸਿਫ਼ਾਰਸ਼ ਅਨੁਸਾਰ ਪੂਰਨ ਤੌਰ ’ਤੇ ਲਾਗੂ ਕਰਵਾਉਣ ਬਾਰੇ ਚਰਚਾ ਕੀਤੀ ਗਈ। ਪੈਨਸ਼ਨਰਾਂ ਨੇ...
Advertisement
ਨਿੱਜੀ ਪੱਤਰ ਪ੍ਰੇਰਕ

ਖੰਨਾ, 13 ਮਈ

Advertisement

ਇੱਥੋਂ ਦੇ ਭੰਡਾਰੀ ਪਾਰਕ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕੱਤਰਤਾ ਬਲਬੀਰ ਚੰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ 6ਵੇਂ ਪੇਅ-ਕਮਿਸ਼ਨ ਸਿਫ਼ਾਰਸ਼ ਅਨੁਸਾਰ ਪੂਰਨ ਤੌਰ ’ਤੇ ਲਾਗੂ ਕਰਵਾਉਣ ਬਾਰੇ ਚਰਚਾ ਕੀਤੀ ਗਈ। ਪੈਨਸ਼ਨਰਾਂ ਨੇ ਕਿਹਾ ਕਿ ਬਹੁਤੇ ਪੈਨਸ਼ਨਰਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਏਰੀਅਰ ਨਹੀਂ ਦਿੱਤਾ ਗਿਆ। ਮੀਟਿੰਗ ਵਿੱਚ ਪਹਿਲਗਾਮ ਹਮਲੇ ਦੀ ਨਿਖੇਧੀ ਕਰਦਿਆਂ ਸਰਕਾਰ ਵੱਲੋਂ ਅਤਿਵਾਦ ਨੂੰ ਖਤਮ ਕਰਨ ਲਈ ਕੀਤੇ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ। ਮੀਟਿੰਗ ਦੌਰਾਨ ਹਰਭਜਨ ਸਿੰਘ (83) ਨੂੰ ਤਿੰਨ ਕਿਲੋਮੀਟਰ ਪੈਦਲ ਚਾਲ ਵਿੱਚ ਪਹਿਲੇ ਨੰਬਰ ’ਤੇ ਆਉਣ ਲਈ ਵਧਾਈ ਦਿੱਤੀ ਗਈ। ਇਸ ਮੌਕੇ ਬਲਵੰਤ ਰਾਏ, ਦਲਜੀਤ ਕੁਮਾਰ, ਪਲਵਿੰਦਰ ਸਿੰਘ, ਚਰਨ ਸਿੰਘ ਭੱਟੀ, ਜਸਪਾਲ ਸਿੰਘ, ਅਨਿਲ ਕੁਮਾਰ, ਜਗਤਾਰ ਸਿੰਘ, ਤਰਸੇਮ ਪਾਲ, ਅਸ਼ੋਕ ਕੁਮਾਰ, ਅਜੀਤ ਸਿੰਘ, ਲਛਮਣ ਦਾਸ, ਸਰੂਪ ਸਿੰਘ, ਬੀਰਦਵਿੰਦਰ ਕੁਮਾਰ, ਸ਼ਕਤੀ ਲਾਲ ਚਾਂਦਲਾ, ਜਸਵਿੰਦਰ ਸਿੰਘ, ਅਸ਼ਵਨੀ ਕੁਮਾਰ, ਗੁਰਮੇਲ ਸਿੰਘ ਤੇ ਹਰਭਜਨ ਸਿੰਘ ਹਾਜ਼ਰ ਸਨ।

 

Advertisement