ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਛੀਵਾੜਾ ਸ਼ਹਿਰ ਵਿੱਚ ਧੜੱਲੇ ਨਾਲ ਹੋ ਰਹੀ ਹੈ ਮੈਡੀਕਲ ਨਸ਼ੇ ਦੀ ਵਿਕਰੀ

ਸੀਵਰੇਜ ’ਚੋਂ ਗੰਦਗੀ ਘੱਟ, ਨਸ਼ੇ ਦੀਅਾਂ ਖਾਲੀਅਾਂ ਸ਼ੀਸ਼ੀਆਂ ਵੱਧ ਨਿਕਲੀਅਾਂ
ਸੀਵਰੇਜ ਹੋਦੀ ਦੀ ਸਫ਼ਾਈ ਦੌਰਾਨ ਨਿਕਲੀਆਂ ਨਸ਼ੇ ਵਾਲੀਆਂ ਖਾਲੀ ਸ਼ੀਸ਼ੀਆਂ।
Advertisement
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲੀਸ ਕਾਫੀ ਹੱਦ ਤੱਕ ਮਾਛੀਵਾੜਾ ਸ਼ਹਿਰ ਵਿੱਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਿੱਚ ਸਫ਼ਲ ਦਿਖਾਈ ਦਿੱਤੀ ਹੈ ਪਰ ਹੁਣ ਚਿੱਟੇ ਦੀ ਸਪਲਾਈ ਘਟਣ ਕਾਰਨ ਨਸ਼ੇੜੀਆਂ ਨੇ ਮੈਡੀਕਲ ਨਸ਼ੇ ਵੱਲ ਰੁਖ਼ ਕਰ ਲਿਆ ਹੈ। ਮਾਛੀਵਾੜਾ ਇਲਾਕੇ ਦੇ ਕੁਝ ਮੈਡੀਕਲ ਸਟੋਰਾਂ ’ਤੇ ਨਸ਼ੇ ਦੇ ਤੌਰ ’ਤੇ ਵਰਤੋਂ ਕਰਨ ਵਾਲੀਆਂ ਸ਼ੀਸ਼ੀਆਂ ਅਤੇ ਕੈਪਸੂਲ ਨਸ਼ੇੜੀਆਂ ਵਲੋਂ ਖੁੱਲ੍ਹੇਆਮ ਖਰੀਦੇ ਜਾ ਰਹੇ ਹਨ ਪਰ ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕੋਈ ਸਰਗਰਮੀ ਦਿਖਾਈ ਨਹੀਂ ਦੇ ਰਹੀ। ਮਾਛੀਵਾੜਾ ਇਲਾਕੇ ਵਿੱਚ ਮੈਡੀਕਲ ਨਸ਼ਾ ਇਸ ਕਦਰ ਵਿੱਕ ਰਿਹਾ ਹੈ ਕਿ ਜਦੋਂ ਨਗਰ ਕੌਂਸਲ ਦੇ ਸਫ਼ਾਈ ਸੇਵਕ ਸੀਵਰੇਜ ਦੀ ਸਫ਼ਾਈ ਕਰਦੇ ਹਨ ਤਾਂ ਉੱਥੋਂ ਗੰਦਗੀ ਘੱਟ ਅਤੇ ਮੈਡੀਕਲ ਨਸ਼ੇ ਦੀਆਂ ਖਾਲੀ ਸ਼ੀਸ਼ੀਆਂ ਵੱਧ ਨਿਕਲ ਰਹੀਆਂ ਹਨ। ਮਾਛੀਵਾੜਾ ਸ਼ਹਿਰ ਦੀ ਸੰਘਣੀ ਅਬਾਦੀ ਜਿੱਥੇ ਇੱਕ ਮੈਡੀਕਲ ਸਟੋਰ ਵੀ ਨੇੜੇ ਹੈ, ਜਦੋਂ ਉੱਥੇ ਸਫ਼ਾਈ ਸੇਵਕਾਂ ਨੇ ਸੀਵਰੇਜ ਸਫ਼ਾਈ ਕੀਤੀ ਤਾਂ ਸੈਂਕੜੇ ਗਿਣਤੀ ਵਿਚ ਮੈਡੀਕਲ ਨਸ਼ੇ ਵਾਲੀਆਂ ਸ਼ੀਸ਼ੀਆਂ ਨਿਕਲੀਆਂ। ਨਸ਼ੇੜੀ ਮੈਡੀਕਲ ਸਟੋਰ ਤੋਂ ਨਸ਼ੇ ਵਾਲੀ ਸ਼ੀਸ਼ੀ ਲੈ ਕੇ ਇਸ ਦਾ ਸੇਵਨ ਕਰ ਨਾਲ ਹੀ ਖਾਲੀ ਸ਼ੀਸ਼ੀ ਨੂੰ ਸੀਵਰੇਜ ਹੋਦੀ ਵਿੱਚ ਸੁੱਟ ਦਿੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ ਕੋਈ ਵੀ ਮੈਡੀਕਲ ਸਟੋਰ ਬਿਨਾਂ ਡਾਕਟਰ ਪਰਚੀ ਤੋਂ ਦਵਾਈ ਨਾ ਦੇਵੇ, ਖਾਸ ਕਰ ਖੰਘ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸ਼ੀਸ਼ੀਆਂ ਜਿਸ ਨੂੰ ਨਸ਼ੇੜੀ ਨਸ਼ੇ ਵਜੋਂ ਵਰਤਦੇ ਹਨ ਉਹ ਸ਼ਰੇਆਮ ਕੁਝ ਕੁ ਮੈਡੀਕਲ ਸਟੋਰ ਵਾਲੇ ਨਸ਼ੇੜੀਆਂ ਨੂੰ ਬਿਨਾਂ ਪਰਚੀ ਤੋਂ ਦੇ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਛਾਪਿਆਂ ਮਗਰੋਂ ਮੈਡੀਕਲ ਸਟੋਰਾਂ ਕੁਝ ਦਿਨ ਬਾਅਦ ਤਾਂ ਸਖ਼ਤਾਈ ਰਹਿੰਦੀ ਹੈ ਪਰ ਬਾਅਦ ਵਿੱਚ ਮੁੜ ਖੁੱਲ੍ਹੇਆਮ ਨਸ਼ਾ ਵਿਕਦਾ ਹੈ।

ਜਲਦੀ ਹੀ ਮੈਡੀਕਲ ਸਟੋਰਾਂ ’ਤੇ ਮਾਰਾਂਗੇ ਛਾਪੇ: ਡਰੱਗ ਇੰਸਪੈਕਟਰ

Advertisement

ਡਰੱਗ ਇੰਸਪੈਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਜਲਦ ਹੀ ਮੈਡੀਕਲ ਸਟੋਰਾਂ ’ਤੇ ਛਾਪੇ ਮਾਰੇ ਜਾਣਗੇ ਅਤੇ ਜੇ ਕੋਈ ਵੀ ਸਟੋਰ ਵਾਲਾ ਨਸ਼ੀਲੀਆਂ ਤੇ ਪਾਬੰਦੀਸ਼ੁਦਾ ਦਵਾਈਆਂ ਡਾਕਟਰੀ ਪਰਚੀ ਤੋਂ ਬਿਨਾਂ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

 

 

Advertisement
Show comments