ਯੂਰੋ ਕਿਡਜ਼ ’ਤੇ ਡ੍ਰੀਮ ਬੇਰੀ ਸਕੂਲ ’ਚ ਮੈਡੀਕਲ ਜਾਂਚ ਕੈਂਪ
ਇਥੋਂ ਦੇ ਯੂਰੋ ਕਿਡਜ਼ ’ਤੇ ਡ੍ਰੀਮ ਬੇਰੀ ਕਾਨਵੈਂਟ ਸਕੂਲ ਵਿੱਚ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਲਈ ਮੁਫ਼ਤ ਜਨਰਲ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ ਜਿਸ ਵਿਚ 100 ਦੇ ਕਰੀਬ ਛੋਟੇ ਬੱਚਿਆਂ ਦਾ ਭਾਰ, ਕੱਦ ਅਤੇ ਸਿਹਤ...
Advertisement
ਇਥੋਂ ਦੇ ਯੂਰੋ ਕਿਡਜ਼ ’ਤੇ ਡ੍ਰੀਮ ਬੇਰੀ ਕਾਨਵੈਂਟ ਸਕੂਲ ਵਿੱਚ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਲਈ ਮੁਫ਼ਤ ਜਨਰਲ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ ਜਿਸ ਵਿਚ 100 ਦੇ ਕਰੀਬ ਛੋਟੇ ਬੱਚਿਆਂ ਦਾ ਭਾਰ, ਕੱਦ ਅਤੇ ਸਿਹਤ ਸਬੰਧੀ ਨਿਰੀਖਣ ਕੀਤਾ ਗਿਆ। ਡਾਇਰੈਕਟਰ ਰਜਤ ਸ਼ਰਮਾ ਨੇ ਦੱਸਿਆ ਕਿ ਕੈਂਪ ਵਿਚ ਬੱਚਿਆਂ ਦੇ ਮਾਹਿਰ ਡਾ. ਮਨੂੰ ਬੱਤਾ ਅਤੇ ਉਨ੍ਹਾਂ ਦੀ ਟੀਮ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੱਖ ਵੱਖ ਬਿਮਾਰੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜਾਗਰੂਕ ਕੀਤਾ। ਡਾ. ਬੱਤਾ ਨੇ ਬੱਚਿਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਿਹਤਮੰਦ ਭੋਜਨ ਖਾਣ ਲਈ ਪ੍ਰੇਰਿਤ ਕੀਤਾ।
Advertisement
Advertisement