ਸਕੂਲ ਵਿੱਚ ਮੈਡੀਕਲ ਕੈਂਪ ਲਾਇਆ
ਇੱਥੋਂ ਦੇ ਪਿੰਡ ਮਲਕਪੁਰ ਦੇ ਸੱਤਿਆ ਭਾਰਤੀ ਸਕੂਲ ਵਿੱਚ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਡਾਕਟਰਾਂ ਨੇ ਬੱਚਿਆਂ ਦੇ ਕੰਨਾਂ, ਅੱਖਾਂ ਤੇ ਦੰਦਾਂ ਆਦਿ ਦੀ ਜਾਂਚ ਕੀਤੀ। ਇਸ ਮੌਕੇ ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਅਤੇ...
Advertisement
ਇੱਥੋਂ ਦੇ ਪਿੰਡ ਮਲਕਪੁਰ ਦੇ ਸੱਤਿਆ ਭਾਰਤੀ ਸਕੂਲ ਵਿੱਚ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿਚ ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਡਾਕਟਰਾਂ ਨੇ ਬੱਚਿਆਂ ਦੇ ਕੰਨਾਂ, ਅੱਖਾਂ ਤੇ ਦੰਦਾਂ ਆਦਿ ਦੀ ਜਾਂਚ ਕੀਤੀ। ਇਸ ਮੌਕੇ ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਬਾਰੇ ਦੱਸਿਆ ਤੇ ਬਚਾਅ ਬਾਰੇ ਨੁਕਤੇ ਸਾਂਝੇ ਕੀਤੇ। ਸਕੂਲ ਮੁਖੀ ਜਸਪਾਲ ਕੌਰ ਨੇ ਸਿਹਤ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਧੂ ਰਾਮ, ਸੁਖਵੀਰ ਕੌਰ, ਸੰਦੀਪ ਕੌਰ, ਦਰਸ਼ਨਾ, ਸਮਨਪ੍ਰੀਤ ਕੌਰ, ਹਰਪ੍ਰੀਤ ਕੌਰ ਤੇ ਅੰਜੂ ਰਾਣੀ ਆਦਿ ਹਾਜ਼ਰ ਸਨ।
Advertisement
Advertisement
