ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਤਰ-ਕਾਲਜ ਜੂਡੋ ਚੈਂਪੀਅਨਸ਼ਿਪ ਐੱਮ ਸੀ ਐੱਮ ਡੀਏਵੀ ਨੇ ਜਿੱਤੀ

ਖਾਲਸਾ ਕਾਲਜ ਫਾਰ ਵਿਮੈਨ ਰਨਰਅੱਪ ਰਿਹਾ
ਜੂਡੋ ਚੈਂਪੀਅਨਸ਼ਿਪ ਦੌਰਾਨ ਇਨਾਮ ਪ੍ਰਾਪਤ ਕਰਦੀਆਂ ਖਿਡਾਰਨਾਂ। -ਫੋਟੋ: ਬਸਰਾ
Advertisement

ਇਥੇ ਖਾਲਸਾ ਕਾਲਜ ਫਾਰ ਵਿਮੈਨ ਵੱਲੋਂ ਕਰਵਾਈ ਜਾ ਰਹੀ ਪੰਜਾਬ ਯੂਨੀਵਰਸਿਟੀ ਦੀ ਅੰਤਰ-ਕਾਲਜ ਜੂਡੋ ਚੈਂਪੀਅਨਸ਼ਿਪ ਅੱਜ ਕਾਲਜ ਕੈਂਪਸ ਵਿੱਚ ਸ਼ੁਰੂ ਹੋ ਗਈ। ਐੱਮ ਸੀ ਐੱਮ ਡੀਏਵੀ-36 ਨੇ 300 ਪੁਆਇੰਟਾਂ ਨਾਲ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਇਸ ਤੋਂ ਪਹਿਲਾਂ ਚੈਂਪੀਅਨਸ਼ਿਪ ਦੇ ਉਦਘਾਟਨ ਮੌਕੇ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਆਫ ਸਪੋਰਟਸ ਡਾ. ਰਾਕੇਸ਼ ਮਲਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਅਨੁਸਾਸ਼ਨ ਅਤੇ ਖੇਡ ਭਾਵਨਾ ਨਾਲ ਆਪਣੀ ਖੇਡ ਦਿਖਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ ਸਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ ਸਗੋਂ ਅਨੁਸਾਸ਼ਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ। ਉਨ੍ਹਾਂ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ।

ਚੈਂਪੀਅਨਸ਼ਿਪ ਦੇ ਅੱਜ ਪਹਿਲੇ ਦਿਨ ਲੜਕੀਆਂ ਦੇ ਵੱਖ ਵੱਖ ਭਾਰ ਵਰਗ ਵਿੱਚ ਮੁਕਾਬਲੇ ਹੋਏ। 48 ਕਿਲੋ ਤੋਂ ਘੱਟ ਭਾਰ ਵਿੱਚ ਐੱਸ ਡੀ ਕਾਲਜ-32 ਨੇ ਸੋਨੇ, ਜੀ ਸੀ ਹੁਸ਼ਿਆਰਪੁਰ ਨੇ ਚਾਂਦੀ ਦਾ ਤਗਮਾ ਜਿੱਤਿਆ। 52 ਕਿਲੋ ਤੋਂ ਘੱਟ ਭਾਰ ’ਚ ਐੱਮ ਸੀ ਐੱਮ ਡੀਏਵੀ-36 ਨੇ ਸੋਨੇ, ਜੀ ਜੀ ਐੱਸ ਸੀ ਡਬਲਯੂ-26 ਚੰਡੀਗੜ੍ਹ ਨੇ ਚਾਂਦੀ, ਸਿਯੋਨ ਕਾਲਜ ਅਬੋਹਰ ਅਤੇ ਪੀ   ਜੀ  ਜੀ ਸੀ-11 ਚੰਡੀਗੜ੍ਹ ਨੇ ਸਾਂਝੇ ਤੌਰ ’ਤੇ ਕਾਂਸੇ ਦਾ, -57 ਕਿਲੋ ਭਾਰ ਵਰਗ ਵਿੱਚ ਪੀਯੂ ਕੈਂਪਸ ਨੇ ਪਹਿਲਾ, ਐੱਮ ਸੀ ਐੱਮ ਡੀਏਵੀ-36 ਨੇ ਦੂਜਾ ਜਦਕਿ ਜੀ ਜੀ ਐੱਸ ਸੀ ਡਬਲਯੂ-26 ਅਤੇ ਕੇ ਸੀ ਡਬਲਯੂ ਲੁਧਿਆਣਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ, -63 ਕਿਲੋ ਭਾਰ ਵਰਗ ਵਿੱਚ ਐੱਸ ਡੀ ਕਾਲਜ-32 ਨੇ ਸੋਨੇ, ਕੇ ਸੀ ਡਬਲਯੂ ਨੇ ਚਾਂਦੀ ਜਦਕਿ ਪੀ ਜੀ ਜੀ ਸੀ-11 ਚੰਡੀਗੜ੍ਹ ਅਤੇ ਜੀ ਐੱਨ ਜੀ ਸੀ ਲੁਧਿਆਣਾ ਨੇ ਸਾਂਝੇ ਤੌਰ ’ਤੇ ਕਾਂਸੇ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ -70 ਕਿਲੋ ਭਾਰ ’ਚ ਪੀ ਯੂ ਕੈਂਪਸ ਨੇ ਸੋਨੇ, ਜੀ ਐੱਨ ਸੀ, ਨਾਰੰਗਵਾਲ ਨੇ ਚਾਂਦੀ, ਜੀ ਸੀ ਡਬਲਯੂ ਲੁਧਿਆਣਾ ਅਤੇ ਕੇ ਸੀ ਡਬਲਿਯੂ ਲੁਧਿਆਣਾ ਨੇ ਸਾਂਝੇ ਤੌਰ ’ਤੇ ਕਾਂਸੇ, -78 ਕਿਲੋ ’ਚ ਐੱਮ ਸੀ ਐੱਮ ਡੀ ਏ ਵੀ ਨੇ ਸੋਨੇ, ਜੀ ਐੱਨ ਸੀ ਨਾਰੰਗਵਾਲ ਨੇ ਚਾਂਦੀ ਜਦਕਿ ਪੀ  ਜੀ ਜੀ ਸੀ-11 ਚੰਡੀਗੜ੍ਹ ਅਤੇ ਕੇ ਸੀ ਡਬਲਯੂ ਨੇ ਸਾਂਝੇ ਤੌਰ ’ਤੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। 78 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਕੇ ਸੀ ਡਬਲਯੂ ਨੇ ਸੋਨੇ, ਜੀ ਜੀ ਐੱਸ ਸੀ ਡਬਲਯੂ-26 ਚੰਡੀਗੜ੍ਹ ਨੇ ਚਾਂਦੀ ਜਦਕਿ ਐੱਮ ਸੀ ਐੱਮ ਅਤੇ ਜੀ ਸੀ ਡਬਲਯੂ ਨੇ ਸਾਂਝੇ ਤੌਰ ’ਤੇ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਐੱਮ ਸੀ ਐੱਮ ਡੀਏਵੀ-36 ਨੇ 300 ਅੰਕਾਂ ਨਾਲ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ, ਕੇ ਸੀ ਡਬਲਯੂ 250 ਅੰਕਾਂ ਨਾਲ ਰਨਰਅੱਪ ਰਹੀ ਜਦਕਿ ਪੀਯੂ ਕੈਂਪਸ ਅਤੇ ਐੱਸ ਡੀ-32 ਨੇ 200-200 ਅੰਕਾਂ ਨਾਲ ਸਾਂਝੇ ਤੌਰ ’ਤੇ ਸੈਕਿੰਡ ਰਨਰ ਅੱਪ ਬਣੇ।

Advertisement

Advertisement
Show comments