ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੇਅਰ ਵੱਲੋਂ ਦੁਬਈ ’ਚ ਲੁਧਿਆਣਾ ਦੀ ਨੁਮਾਇੰਦਗੀ

ਵਿਸ਼ਵ ਪੱਧਰ ’ਤੇ 15 ਹਜ਼ਾਰ ਤੋਂ ਵੱਧ ਡੈਲੀਗੇਟ ਹੋਏ ਸ਼ਾਮਲ
ਦੁਬਈ ’ਚ ਸੰਮੇਲਨ ’ਚ ਹਿੱਸਾ ਲੈਂਦੀ ਹੋਈ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ।
Advertisement

ਵਿਸ਼ਵ ਪੱਧਰ ’ਤੇ ਲੁਧਿਆਣਾ ਸ਼ਹਿਰ ਦੀ ਨੁਮਾਇੰਦਗੀ ਤੇ ਟਿਕਾਊ ਵਿਕਾਸ ਲਈ ਨਵੀਨਤਮ ਵਿਚਾਰਾਂ ਅਤੇ ਤਕਨੀਕਾਂ ਦੀ ਪੜਚੋਲ ਕਰਦਿਆਂ ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ 27-29 ਅਕਤੂਬਰ ਨੂੰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੇ ਦੁਬਈ ਸ਼ਹਿਰ ਵਿੱਚ ਕਰਵਾਏ ਤਿੰਨ ਰੋਜ਼ਾ ਏਸ਼ੀਆ ਪੈਸੀਫਿਕ ਸਿਟੀਜ਼ ਸਮਿਟ (ਏ ਪੀ ਸੀ ਐੱਸ) ਅਤੇ ਮੇਅਰਜ਼ ਫੋਰਮ ਵਿੱਚ ਹਿੱਸਾ ਲਿਆ।

ਏਸ਼ੀਆ ਪੈਸੀਫਿਕ ਸਿਟੀਜ਼ ਸਮਿਟ ਅਤੇ ਮੇਅਰਜ਼ ਫੋਰਮ ਖੇਤਰ ਦਾ ਅਹਿਮ ਸੰਮੇਲਨ ਹੈ। ਸਹਿਯੋਗ ਨੂੰ ਉਤਸ਼ਾਹਿਤ ਕਰਨ, ਸਥਿਰਤਾ, ਵਿਕਾਸ ਅਤੇ ਸ਼ਮੂਲੀਅਤ ਲਈ ਰਣਨੀਤੀਆਂ ਅਤੇ ਪਹਿਲਕਦਮੀਆਂ ’ਤੇ ਚਰਚਾ ਕਰਨ ਦੇ ਮੌਕੇ ਵਜੋਂ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਸੰਮੇਲਨ ਏਸ਼ੀਆ ਪੈਸੀਫਿਕ ਖੇਤਰ ਦੇ ਮੇਅਰ, ਸ਼ਹਿਰੀ ਯੋਜਨਾਕਾਰ, ਨੀਤੀ ਨਿਰਮਾਤਾ ਅਤੇ ਨਵੀਨਤਾਕਾਰੀ ਸਮੇਤ ਸਭ ਤੋਂ ਉੱਚ ਪੱਧਰੀ ਡੈਲੀਗੇਟਾਂ ਨੂੰ ਆਕਰਸ਼ਿਤ ਕਰਦਾ ਹੈ। ਇਸ ਸੰਮੇਲਨ ਵਿੱਚ 600 ਤੋਂ ਵੱਧ ਸ਼ਹਿਰਾਂ ਦੇ 15,000 ਤੋਂ ਵੱਧ ਡੈਲੀਗੇਟਾਂ ਦੇ ਭਾਗ ਲੈਣ ਦੇ ਨਾਲ ਇਹ ਮੇਅਰਾਂ ਅਤੇ ਸ਼ਹਿਰ ਦੇ ਨੇਤਾਵਾਂ ਦਾ ਇੱਕ ਵਿਸ਼ਵਵਿਆਪੀ ਸੰਮੇਲਨ ਹੈ।

Advertisement

ਇਸ ਵਿੱਚ ਫੀਲਡ ਟਰਿੱਪ, ਵਰਕਸ਼ਾਪਾਂ, ਪਲੈਨਰੀ ਮੀਟਿੰਗਾਂ ਆਦਿ ਕਰਵਾਈਆਂ ਗਈਆਂ ਜਿਸ ਵਿੱਚ ਟਿਕਾਊ ਵਿਕਾਸ, ਡਿਜੀਟਲ ਪਰਿਵਰਤਨ, ਆਰਥਿਕ ਵਿਕਾਸ, ਕੂੜਾ ਪ੍ਰਬੰਧਨ ਆਦਿ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਇਹ ਇੱਕ ਸਿੱਖਣਯੋਗ ਅਨੁਭਵ ਸੀ ਕਿਉਂਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਨੇਤਾਵਾਂ ਨੇ ਸੰਮੇਲਨ ਵਿੱਚ ਹਿੱਸਾ ਲਿਆ। ਸੰਮੇਲਨ ਦੌਰਾਨ ਵਰਕਸ਼ਾਪਾਂ, ਪਲੈਨਰੀ ਸੈਸ਼ਨਾਂ ਆਦਿ ਦੌਰਾਨ ਟਿਕਾਊ ਵਿਕਾਸ ਲਈ ਵੱਖ-ਵੱਖ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।

Advertisement
Show comments