ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਰਲਡ ਨੈਕਸਸ ਕੱਪ ’ਚ ਮੈਕਸ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਕਲਚਰਲ ਨੋਵਾ ਸ਼੍ਰੇਣੀ ’ਚ ਗਿੱਧੇ ਦੀ ਪੇਸ਼ਕਾਰੀ ’ਚ ਅੱਵਲ ਆਈ ਟੀਮ
ਸਮਾਗਮ ਦੌਰਾਨ ਜੇਤੂ ਵਿਦਿਆਰਥਣਾਂ ਤੇ ਪ੍ਰਬੰਧਕ। -ਫੋਟੋ: ਬੱਤਰਾ
Advertisement

ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ, ਸਮਰਾਲਾ ਦੇ ਵਿਦਿਆਰਥੀਆਂ ਨੇ ਪ੍ਰਸਿੱਧ ਵਰਲਡ ਨੈਕਸਸ ਕੱਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਆਈ.ਆਈ.ਆਈ. ਪੀਓਨੀਅਰ ਗਰੁੱਪ ਵੱਲੋਂ ਡਾ. ਸ਼ਮਾ ਹੁਸੈਨ ਦੀ ਰਹਿਨੁਮਾਈ ਹੇਠ ਕਰਵਾਏ ਮੁਕਾਬਲੇ ਵਿੱਚ ਵਿਸ਼ਵ ਭਰ ਤੋਂ ਆਏ ਨੌਜਵਾਨਾਂ ਨੇ ਰਚਨਾਤਮਕ, ਭਾਵਨਾਤਮਕ ਤੇ ਨਵੀਨਤਮ ਢੰਗ ਨਾਲ ਆਪਣੇ ਹੁਨਰਾਂ ਪ੍ਰਗਟਾਵਾ ਕੀਤਾ। ਸਕੂਲ ਦੇ ਐਕਟਿਵੀ ਇੰਚਾਰਜ ਚਰਨਪ੍ਰੀਤ ਕੌਰ ਅਤੇ ਮਨਜੀਤ ਕੌਰ ਦੀ ਸੁਯੋਗ ਅਗਵਾਈ ਵਿੱਚ ਸੀਨੀਅਰ ਵਿੰਗ ਦੇ 31 ਵਿਦਿਅਰਥੀਆਂ ਨੇ ਤਿੰਨ ਪ੍ਰਮੁੱਖ ਮੁਕਾਬਲੇ ਨੈਕਸਸ ਅਰੀਨਾ, ਨੈਕਸਸ ਡਿਪਲੋਮਾਰਚ ਅਤੇ ਨੈਕਸਸ ਕਲਚਰਲ ਨੋਵਾ ਵਿੱਚ ਹਿੱਸਾ ਲਿਆ, ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਨੈਕਸਸ ਕਲਚਰਲ ਨੋਵਾ ਮੁਕਾਬਲੇ ਅਧੀਨ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਗਿੱਧੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਉੱਤੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਵਿਦਿਆਰਥਣਾਂ ਦੀ ਮਿਹਨਤ ਅਤੇ ਉਪਲਬਧੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਇਸ ਸਾਰੇ ਪ੍ਰੋਗਰਾਮ ਦੇ ਸੰਚਾਲਕਾਂ ਦਾ ਤਹਿ ਦਿਲੋਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾ ਕੇ ਆਪਣੀ ਪ੍ਰਤਿਭਾ ਪ੍ਰਗਟਾਉਣ ਦਾ ਮੌਕਾ ਦਿੱਤਾ।

Advertisement
Advertisement
Show comments