ਖੇਡਾਂ ਵਿੱਚ ਮੈਕਸ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ
ਇਥੋਂ ਦੇ ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਕਰਵਾਈਆਂ ਸੈਂਟਰ ਪੱਧਰ ਪ੍ਰਾਇਮਰੀ ਸਕੂਲ ਖੇਡਾਂ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਖੇਡ ਮੁਕਾਬਲੇ ਮਾਨੂੰਪੁਰ ਵਿੱਚ ਕਰਵਾਏ ਗਏ। ਇਸ ਖੇਡ ਮੁਕਾਬਲੇ ਵਿੱਚ ਚੌਥੀ ਜਮਾਤ ਦੇ...
Advertisement
ਇਥੋਂ ਦੇ ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਕਰਵਾਈਆਂ ਸੈਂਟਰ ਪੱਧਰ ਪ੍ਰਾਇਮਰੀ ਸਕੂਲ ਖੇਡਾਂ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਖੇਡ ਮੁਕਾਬਲੇ ਮਾਨੂੰਪੁਰ ਵਿੱਚ ਕਰਵਾਏ ਗਏ। ਇਸ ਖੇਡ ਮੁਕਾਬਲੇ ਵਿੱਚ ਚੌਥੀ ਜਮਾਤ ਦੇ ਵਿਦਿਆਰਥੀ ਗੁਰਵੀਰ ਸਿੰਘ ਨਾਗਰਾ ਨੇ ਲੜਕਿਆਂ ਦੀ ਅਤੇ ਵਵਨਜੋਤ ਕੌਰ ਨੇ ਲੜਕੀਆਂ ਦੀ 400 ਮੀਟਰ ਦੌੜ ਵਿੱਚ ਭਾਗ ਲੈ ਕੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਵੱਲੋਂ ਦੋਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਆਪਣੀ ਮਿਹਨਤ ਅਤੇ ਸਕੂਲ ਦੇ ਸ਼ਰੀਰਿਕ ਸਿਖਿਆ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹੈ।
Advertisement
Advertisement