ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਢੱਕੀ ਸਾਹਿਬ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

ਇਜ਼ਰਾਇਲ ਤੇ ਇਰਾਨ ਸੰਸਾਰ ਦੇ ਭਲੇ ਲਈ ਤੁਰੰਤ ਜੰਗਬੰਦੀ ਕਰਨ: ਸੰਤ ਢੱਕੀ ਵਾਲੇ
Advertisement

ਦੇਵਿੰਦਰ ਸਿੰਘ ਜੱਗੀ

ਪਾਇਲ, 27 ਜੂਨ

Advertisement

ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਅਤੇ ਮੱਸਿਆ ਦਾ ਦਿਹਾੜਾ ਸੰਤ ਦਰਸ਼ਨ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਮਗਰੋਂ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਤਪੋਬਣ ਦੇ ਹਜ਼ੂਰੀ ਜਥੇ ਨੇ ਸ਼ਬਦ ਕੀਰਤਨ ਤੇ ਕਵਿਤਾਵਾਂ ਰਾਹੀਂ ਗੁਰੂ ਸ਼ਬਦ ਦਾ ਜਸ ਗਾਇਨ ਕੀਤਾ।

ਗਿਆਨੀ ਦਿਲਪ੍ਰੀਤ ਸਿੰਘ ਯੂਰਪ ਵਾਲਿਆਂ ਨੇ ਵੀ ਗੁਰਬਾਣੀ ਕਥਾ ਰਾਹੀਂ ਹਾਜ਼ਰੀ ਭਰੀ। ਇਸ ਮੌਕੇ ਸੰਤ ਦਰਸ਼ਨ ਸਿੰਘ ਖਾਲਸਾ ਨੇ ਗੁਰਬਾਣੀ ਅਤੇ ਨਾਮ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਦੱਸਿਆ ਕਿ ਗੁਰਬਾਣੀ ਵਿੱਚ ਉਹ ਸ਼ਕਤੀ ਜਿਹੜੀ ਕਿਸੇ ਹੋਰ ਜੰਤਰ-ਮੰਤਰ ਵਿੱਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਲਮਾਂ ਨੇ ਅਕਿਹ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਪਰ ਉਹ ਆਪਣੇ ਧਰਮ ਵਿੱਚ ਅਡੋਲ ਰਹੇ। ਉਨ੍ਹਾਂ ਕਿਹਾ ਕਿ ਇਹ ਸਭ ਗੁਰਬਾਣੀ ਤੇ ਨਾਮ ਸਿਮਰਨ ਦੀ ਸ਼ਕਤੀ ਸੀ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਡੋਲ ਰੱਖਿਆ। ਉਨ੍ਹਾਂ ਇਜ਼ਰਾਇਲ ਤੇ ਇਰਾਨ ਦੇਸ਼ਾਂ ਵਿੱਚ ਚੱਲ ਰਹੀ ਜੰਗ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾ ਦੇਸ਼ਾਂ ਦੇ ਹਾਕਮਾਂ ਨੂੰ ਸੁਮੱਤ ਬਖਸ਼ੇ ਤੇ ਜੰਗਬੰਦੀ ਹੋ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਜੰਗਾਂ ਦੇ ਨਾਲ ਜਿੱਥੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਉਥੇ ਹੀ ਬੇਜ਼ੁਬਾਨ ਪਸ਼ੂ ਪੰਛੀ, ਜੀਵ ਜੰਤੂ ਬਨਾਸਪਤੀ ਵੀ ਭੇਟ ਚੜ੍ਹ ਰਹੇ ਹਨ। ਭਾਰੀ ਬਰਸਾਤ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਸੰਗਤਾਂ ਨੇ ਮੱਸਿਆ ਦੇ ਦਿਹਾੜੇ ਤੇ ਹਾਜ਼ਰੀਆਂ ਭਰੀਆਂ। ਇਸ ਮੌਕੇ ਤਪੋੋਬਣ ਦੇ ਸਮੂਹ ਸੇਵਾਦਾਰਾਂ ਤੋਂ ਇਲਾਵਾ ਭਾਈ ਗੁਰਦੀਪ ਸਿੰਘ ਢੱਕੀ ਸਾਹਿਬ, ਭਾਈ ਬਲਜਿੰਦਰ ਸਿੰਘ ਮਹੇਰਨਾ, ਆਤਮਾ ਸਿੰਘ ਮਕਸੂਦੜਾ, ਸਾਧੂ ਸਿੰਘ ਅਜਨੌਦ, ਮਸਤਾਨ ਸਿੰਘ ਪੂਰਬਾ, ਮਲਕੀਤ ਸਿੰਘ ਬੱਲਮਗੜ੍ਹ, ਪਿਆਰਾ ਸਿੰਘ ਮਕਸੂਦੜਾ, ਤੇਜਪਾਲ ਸਿੰਘ ਸਹੌਲੀ, ਦਵਿੰਦਰ ਸਿੰਘ ਰੁੜਕਾ, ਗੁਰਬਚਨ ਸਿੰਘ ਸੰਗਰੂਰ ਆਦਿਕ ਸੇਵਾਦਾਰਾਂ ਨੇ ਬਾਖੂਬੀ ਸੇਵਾਵਾਂ ਨਿਭਾਈਆਂ। ਸਟੇਜ ਸਕੱਤਰ ਦੀ ਸੇਵਾ ਭਾਈ ਜੀਤ ਸਿੰਘ ਮਕਸੂਦੜਾ ਵੱਲੋਂ ਨਿਭਾਈ ਗਈ। 

Advertisement