ਸਕੂਲ ’ਚ ਸ਼ਹੀਦੀ ਦਿਹਾੜਾ ਮਨਾਇਆ
ਇਥੋਂ ਦੇ ਯੂਰੋ ਕਿਡਜ਼ ਪਲੇਅ ਵੇਅ ਐਂਡ ਡ੍ਰੀਮ ਬੈਰੀ ਕਾਨਵੈਂਟ ਸਕੂਲ ਵਿੱਚ ਸ਼ਹੀਦੀ ਦਿਹਾੜਾ ਡਾਇਰੈਕਟ ਰਜਤ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕੀਰਤਨ ਨਾਲ ਹੋਈ। ਪ੍ਰਿੰਸੀਪਲ ਸੁਰਿੰਦਰਪਾਲ ਕੌਰ ਨੇ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਦੇ ਜੀਵਨ ਅਤੇ...
Advertisement
ਇਥੋਂ ਦੇ ਯੂਰੋ ਕਿਡਜ਼ ਪਲੇਅ ਵੇਅ ਐਂਡ ਡ੍ਰੀਮ ਬੈਰੀ ਕਾਨਵੈਂਟ ਸਕੂਲ ਵਿੱਚ ਸ਼ਹੀਦੀ ਦਿਹਾੜਾ ਡਾਇਰੈਕਟ ਰਜਤ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕੀਰਤਨ ਨਾਲ ਹੋਈ। ਪ੍ਰਿੰਸੀਪਲ ਸੁਰਿੰਦਰਪਾਲ ਕੌਰ ਨੇ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਦੇ ਜੀਵਨ ਅਤੇ ਕੁਰਬਾਨੀਆਂ ਸਬੰਧੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸ਼ਬਦ ਗਾਇਨ, ਕਵਿਤਾਵਾਂ ਅਤੇ ਲੇਖ ਦੁਆਰਾ ਗੁਰੂ ਸਾਹਿਬ ਦੇ ਜੀਵਨ ਸਬੰਧੀ ਵਿਚਾਰ ਪੇਸ਼ ਕੀਤੇ। ਚੇਅਰਮੈਨ ਜਤਿੰਦਰ ਸ਼ਰਮਾ ਅਤੇ ਨੀਰਜ ਸ਼ਰਮਾ ਨੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਦਿਆਂ ਆਪਣੇ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼ੁਭਮ ਸ਼ਰਮਾ, ਸੁਮਨ ਸ਼ਰਮਾ, ਸੋਨੀਆ ਸ਼ਰਮਾ, ਅਮਨਦੀਪ ਕੌਰ, ਜਸਵਿੰਦਰ ਕੌਰ, ਕੋਮਲ ਸ਼ਰਮਾ ਤੇ ਨਵਪ੍ਰੀਤ ਕੌਰ ਆਦਿ ਹਾਜ਼ਰ ਸਨ।
Advertisement
Advertisement
