ਵਿਆਹੁਤਾ ਨੇ ਖ਼ੁਦ ਨੂੰ ਅੱਗ ਲਾਈ
ਸਹੁਰੇ ਪਰਿਵਾਰ ਵੱਲੋਂ ਪਹਿਲੇ ਵਿਆਹ ਬਾਰੇ ਤਾਹਨੇ ਮਾਰਨ ਤੇ ਕੁੱਟਮਾਰ ਤੋਂ ਤੰਗ ਆ ਕੇ ਇੱਥੇ ਇੱਕ ਵਿਆਹੁਤਾ ਨੇ ਖ਼ੁਦ ਨੂੰ ਅੱਗ ਲਾ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਕੁਲਵੰਤ ਕੌਰ ਪੁੱਤਰੀ ਜਗਤਾਰ...
Advertisement
ਸਹੁਰੇ ਪਰਿਵਾਰ ਵੱਲੋਂ ਪਹਿਲੇ ਵਿਆਹ ਬਾਰੇ ਤਾਹਨੇ ਮਾਰਨ ਤੇ ਕੁੱਟਮਾਰ ਤੋਂ ਤੰਗ ਆ ਕੇ ਇੱਥੇ ਇੱਕ ਵਿਆਹੁਤਾ ਨੇ ਖ਼ੁਦ ਨੂੰ ਅੱਗ ਲਾ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਕੁਲਵੰਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਪਿੰਡ ਦੁੱਗਰੀ, ਮਾਲੇਰਕੋਟਲਾ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦਾ ਵਿਆਹ 5 ਨਵੰਬਰ 2024 ਨੂੰ ਰਵਿੰਦਰ ਸਿੰਘ ਵਾਸੀ ਜਹਾਂਗੀਰ, ਦੋਰਾਹਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀਆਂ ਨਣਦਾਂ ਹਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਉਸ ਦੇ ਪਹਿਲੇ ਵਿਆਹ ਬਾਰੇ ਤਾਹਨੇ ਮਾਰਦੀਆਂ ਸਨ ਤੇ ਉਨ੍ਹਾਂ ਰਵਿੰਦਰ ਨਾਲ ਮਿਲ ਕੇ ਉਸ ਦੀ ਕੁੱਟਮਾਰ ਵੀ ਕੀਤੀ ਤੇ ਉਸ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਕੀਤਾ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement