ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ
ਸੁਪਰ ਸਾਈਕਲ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਦਲੀਪ ਸਿੰਘ ਖੁਰਾਣਾ, ਚੇਅਰਮੈਨ ਹਰਬੰਸ ਸਿੰਘ ਨੀਟਾ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਮਾਰਕੀਟ ਦੇ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਸਬੰਧੀ ਕੌਂਸਲਰ ਸੁਖਦੇਵ ਸਿੰਘ ਸ਼ੀਰਾ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਮਿਲਕੇ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਲਗਾਤਾਰ ਚੋਰੀਆਂ ਹੋਣ ਦੇ ਬਾਵਜੂਦ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ ਹੈ।
ਇਸ ਸੰਦਰਭ ਵਿੱਚ ਮਾਰਕੀਟ ਵਿੱਚ ਸਕਿਉਰਿਟੀ ਗਾਰਡਾਂ ਦੀ ਨਵੀਂ ਤੈਨਾਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਨਾਲ ਰਾਤ ਦੇ ਸਮੇਂ ਚੌਕਸੀ ਵਧਾਈ ਜਾ ਸਕੇ। ਇਸ ਦੇ ਨਾਲ ਨਾਲ ਮਾਰਕੀਟ ਵਿੱਚ ਸਟਰੀਟ ਲਾਈਟ ਦੇ ਪੁਖਤਾ ਪ੍ਰਬੰਧ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਤਾਂ ਜੁ ਚੋਰ ਹਨੇਰੇ ਦਾ ਲਾਭ ਨਾ ਲੈ ਸਕਣ। ਮਾਰਕੀਟ ਦੀ ਸਫ਼ਾਈ ਵਾਸਤੇ ਵੀ ਨਵੀਂ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਇਸ ਮੌਕੇ ਆਰਬੀ ਸਿੰਘ, ਸੁਨੀਲ ਚੌਧਰੀ, ਹਰਬੰਸ ਸਿੰਘ, ਇਕਬਾਲ ਸਿੰਘ, ਵਰਿੰਦਰ ਪਾਲ ਸਿੰਘ, ਦਲੀਪ ਸਿੰਘ ਖੁਰਾਣਾ, ਜਤਿੰਦਰਪਾਲ ਸਿੰਘ ਖੁਰਾਣਾ, ਮਹਿੰਦਰ ਸਿੰਘ, ਜਸਵਿੰਦਰ ਸਿੰਘ ਅਰੋੜਾਸਰਬਜੀਤ, ਹੰਸਰਾਜ, ਗਗਨਦੀਪ ਸਿੰਘ, ਰਕੇਸ਼ ਵਰਮਾ, ਸਿੰਘ ਲੋਟੇ, ਅਸ਼ਵਨੀ ਕੁਮਾਰ, ਤਰਨਦੀਪ ਸਿੰਘ, ਸਤੀਸ਼ ਬਨੀ, ਬਲਵੀਰ ਸਿੰਘ, ਹਿਰਦੈ ਨਰਾਇਣ ਪਾਂਡੇ, ਰਾਜਨ ਗਲਹੋਤਰਾ, ਅਵਤਾਰ ਸਿੰਘ, ਵਿਵੇਕ ਛਾਬੜਾ ਵੀ ਹਾਜ਼ਰ ਸਨ।