ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਰਕੀਟ ਕਮੇਟੀ ਨੇ ਵੱਧ ਨਮੀ ਵਾਲੇ ਝੋਨੇ ਦੀਆਂ ਟਰਾਲੀਆਂ ਵਾਪਸ ਮੋੜੀਆਂ

ਕਿਸਾਨ ਸੁੱਕਾ ਝੋਨਾ ਹੀ ਲੈ ਕੇ ਆਉਣ: ਸਕੱਤਰ
ਵੱਧ ਨਮੀ ਵਾਲੇ ਝੋਨੇ ਦੀ ਟਰਾਲੀ ਵਾਪਸ ਮੋੜਦੇ ਹੋਏ ਕਰਮਚਾਰੀ। -ਫੋਟੋ: ਟੱਕਰ
Advertisement

ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਨੂੰ ਲੈ ਕੇ ਮਾਰਕੀਟ ਕਮੇਟੀ ਨੇ ਪ੍ਰਮੁੱਖ ਗੇਟਾਂ ’ਤੇ ਟੀਮਾਂ ਬਿਠਾ ਦਿੱਤੀਆਂ ਹਨ ਤਾਂ ਜੋ ਫਸਲ ਵਿਚ ਨਮੀ ਦੀ ਮਾਤਰਾ ਚੈੱਕ ਕੀਤੀ ਜਾ ਸਕੇ। ਅੱਜ ਮਾਛੀਵਾੜਾ ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਨੇ ਦੱਸਿਆ ਕਿ ਕੁਝ ਕਿਸਾਨ ਮਾਛੀਵਾੜਾ ਮੰਡੀ ਵਿਚ ਵੱਧ ਨਮੀ ਵਾਲਾ ਝੋਨਾ ਲੈ ਕੇ ਆ ਰਹੇ ਹਨ ਜਿਸ ਕਾਰਨ ਟਰਾਲੀਆਂ ਵਿਚ ਨਮੀ ਦੀ ਜਾਂਚ ਕੀਤੀ ਗਈ ਅਤੇ ਜਿਨ੍ਹਾਂ ਵਿਚ ਮਾਤਰਾ ਵੱਧ ਪਾਈ ਗਈ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ। ਸਕੱਤਰ ਨੇ ਦੱਸਿਆ ਕਿ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿਚ ਨਹੀਂ ਆਉਣ ਦਿੱਤਾ ਜਾਵੇਗਾ ਕਿਉਂਕਿ ਇਸ ਨਾਲ ਜਿੱਥੇ ਵਿਕਣ ਵਿਚ ਮੁਸ਼ਕਿਲ ਆਉਂਦੀ ਹੈ ਉੱਥੇ ਫੜ੍ਹਾਂ ਦੀ ਘਾਟ ਵੀ ਪੈਦਾ ਹੋ ਜਾਂਦੀ ਹੈ। ਸਕੱਤਰ ਨੇ ਕਿਹਾ ਕਿ ਅੱਜ ਵੀ ਕਈ ਝੋਨੇ ਨਾਲ ਭਰੀਆਂ ਟਰਾਲੀਆਂ ਜਿਨ੍ਹਾਂ ਵਿਚ ਨਮੀ ਦੀ ਮਾਤਰਾ ਜਿਆਦਾ ਸੀ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ ਅਤੇ ਇਹ ਚੈਕਿੰਗ ਸਾਰਾ ਸੀਜ਼ਨ ਜਾਰੀ ਰਹੇਗੀ। ਸਕੱਤਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਕਿਸਾਨ ਸੁੱਕਾ ਝੋਨਾ ਲੈ ਕੇ ਆਉਣ ਅਤੇ 17 ਫੀਸਦੀ ਨਮੀ ਵਾਲੀ ਫਸਲ ਖਰੀਦ ਏਜੰਸੀਆਂ ਵੱਲੋਂ ਤੁਰੰਤ ਖਰੀਦੀ ਜਾਵੇਗੀ ਜਦਕਿ ਵੱਧ ਨਮੀ ਵਾਲਾ ਝੋਨਾ ਖਰੀਦਿਆ ਨਹੀਂ ਜਾਵੇਗਾ।

Advertisement
Advertisement
Show comments