ਮਨਜੀਤ ਛੀਨਨ ਵੱਲੋਂ ਖੇਤੀ ਕਾਲਜ ਦਾ ਦੌਰਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਅਮਰੀਕਾ ਦੀ ਜੌਰਜੀਆ ਯੂਨੀਵਰਸਿਟੀ ਦੇ ਪ੍ਰੋ. ਐਮੀਰਟਸ ਡਾ. ਮਨਜੀਤ ਸਿੰਘ ਛੀਨਨ ਅਤੇ ਉਨ੍ਹਾਂ ਦੀ ਪਤਨੀ ਡਾ. ਲਤਾ ਮਹਾਜਨ ਛੀਨਨ ਨੇ ਪੀ ਏ ਯੂ ਦੇ ਖੇਤੀ ਇੰਜਨਅਰਿੰਗ ਕਾਲਜ ਦਾ ਦੌਰਾ ਕੀਤਾ। ਡਾ. ਲਤਾ ਮਹਾਜਨ...
Advertisement
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਅਮਰੀਕਾ ਦੀ ਜੌਰਜੀਆ ਯੂਨੀਵਰਸਿਟੀ ਦੇ ਪ੍ਰੋ. ਐਮੀਰਟਸ ਡਾ. ਮਨਜੀਤ ਸਿੰਘ ਛੀਨਨ ਅਤੇ ਉਨ੍ਹਾਂ ਦੀ ਪਤਨੀ ਡਾ. ਲਤਾ ਮਹਾਜਨ ਛੀਨਨ ਨੇ ਪੀ ਏ ਯੂ ਦੇ ਖੇਤੀ ਇੰਜਨਅਰਿੰਗ ਕਾਲਜ ਦਾ ਦੌਰਾ ਕੀਤਾ। ਡਾ. ਲਤਾ ਮਹਾਜਨ ਛੀਨਨ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਪੀ ਏ ਯੂ ਦੇ ਹਾਕੀ ਖਿਡਾਰੀ ਵੀ ਰਹੇ ਹਨ। ਇਸ ਦੌਰਾਨ ਦੋਵਾਂ ਨੇ ਕਾਲਜ ਦੇ ਵਿਗਿਆਨੀਆਂ, ਅਮਲੇ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਵਿਭਾਗ ਨੇ ਦੋਵਾਂ ਦਾ ਸਨਮਾਨ ਕੀਤਾ। ਇਸ ਮੌਕੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਹਾਜ਼ਰ ਸਨ।
Advertisement
Advertisement
