ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੱਲ੍ਹਾ ਵਾਸੀਆਂ ਨੇ ਗੁਰਦਾਸਪੁਰ ਲਈ ਰਾਸ਼ਨ ਦਾ ਟਰੱਕ ਭੇਜਿਆ

ਅਗਲੇ ਦਿਨਾਂ ਵਿੱਚ ਫਿਰ ਸਹਾਇਤਾ ਭੇਜਣ ਦੀ ਤਜ਼ਵੀਜ
ਰਾਸ਼ਨ ਅਤੇ ਪਸ਼ੂਆਂ ਦੀ ਖੁਰਾਕ ਭੇਜਣ ਮੌਕੇ ਹਾਜ਼ਰ ਪਿੰਡ ਵਾਸੀ। -ਫੋਟੋ: ਢਿੱਲੋਂ
Advertisement

ਨਗਰ ਪੰਚਾਇਤ ਪਿੰਡ ਮੱਲ੍ਹਾ ਵੱਲੋਂ ਪਰਵਾਸੀ ਪੰਜਾਬੀ ਪਰਿਵਾਰਾਂ ਅਤੇ ਪਿੰਡ ਦੇ ਵਸਨੀਕਾਂ ਦੀ ਸਹਾਇਤਾ ਨਾਲ ਹੜ੍ਹਾਂ ਦੀ ਮਾਰ ਹੇਠ ਆ ਗਏ ਪਰਿਵਾਰਾਂ ਦਾ ਦਰਦ ਵੰਡਾਉਣ ਦੇ ਨੇਕ ਇਰਾਦੇ ਨਾਲ ਸੁੱਕਾ ਰਾਸ਼ਨ ਭੇਜਣ ਦਾ ਪ੍ਰਬੰਧ ਕੀਤਾ ਗਿਆ। ਇਸ ਸਬੰਧ ਵਿੱਚ ਧਾਰਮਿਕ ਅਸਥਾਨ ਸੰਤ ਬਾਬਾ ਮੱਘਰ ਸਿੰਘ ਦੇ ਗੁਰਦੁਆਰਾ ਸਾਹਿਬ ਵਿੱਚ ਸਮੁੱਚੇ ਨਗਰ ਵੱਲੋਂ ਹੜ੍ਹ ਪੀੜ੍ਹਤਾਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

ਉਪਰੰਤ ਤੂੜੀ,ਪਸੂਆਂ ਲਈ ਫੀਡ,ਹਰੇ ਚਾਰੇ ਦਾ ਅਚਾਰ ਅਤੇ ਲੰਗਰ ਤਿਆਰ ਕਰਕੇ ਹੜ੍ਹ ਗ੍ਰਸਤ ਇਲਾਕਾ ਜਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵੰਡਣ ਲਈ ਟਰੱਕ ਰਵਾਨਾ ਕੀਤਾ ਗਿਆ।ਇਸ ਉੱਦਮ ਲਈ ਨਗਰ ਨੂੰ ਚੇਟਕ ਲਗਾਉਣ ਵਾਲੇ ਗੋਪੀ ਧਾਲੀਵਾਲ ਅਤੇ ਸੰਨੀ ਦਿਓਲ ਨੇ ਦੱਸਿਆ ਕਿ ਆਉਂਦੇ ਦਿਨਾ ਵਿੱਚ ਅਜਿਹੇ ਹੀ ਰਾਸ਼ਨ ਦੀ ਟਰਾਲੀ ਫਿਰ ਭੇਜਣ ਦੀ ਤਜਵੀਜ਼ ਹੈ। ਇਸ ਮੌਕੇ ਹਾਜ਼ਰ ਸੇਵਾਦਾਰਾਂ ਵਿੱਚ ਸਰਪੰਚ ਗੁਰਮੇਲ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋ, ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਗੁਰਦੀਪ ਸਿੰਘ ਧਾਲੀਵਾਲ, ਪ੍ਰੋ. ਸਰਬਜੀਤ ਸਿੰਘ ਮੱਲ੍ਹਾ, ਪ੍ਰਧਾਨ ਕੁਲਦੀਪ ਸਿੰਘ ਗੋਗਾ, ਕਿਸਾਨ ਆਗੂ ਦਵਿੰਦਰ ਸਿੰਘ ਸਿੱਧੂ, ਮਾ. ਇਕਬਾਲ ਸਿੰਘ, ਗੋਲੂ ਸਿੰਘ, ਡਾ. ਪਾਲੀ ਸਿੰਘ, ਜੋਤੀ ਧਾਲੀਵਾਲ, ਸੰਦੀਪ ਸਿੰਘ ਧਾਲੀਵਾਲ, ਬਿੱਲਾ ਸਿੰਘ, ਕੁਲਜੀਤ ਸਿੰਘ ਸਿੱਧੂ, ਗੁਰਦੀਪ ਸਿੰਘ ਕਾਕਾ, ਲਖਵੀਰ ਸਿੰਘ, ਬੂਟਾ ਸਿੰਘ, ਧਨੀ ਸਿੰਘ ਹਾਜ਼ਰ ਸਨ।

Advertisement

Advertisement
Show comments